ਹਲਕਾ ਫੁਲਕਾ

ਪ੍ਰਿੰਸ, ‘‘ਡਾਕਟਰ ਸਾਹਿਬ, ਇੱਕ ਮਹੀਨਾ ਪਹਿਲਾਂ ਮੈਨੂੰ ਬੁਖਾਰ ਚੜ੍ਹਿਆ ਸੀ।”

ਡਾਕਟਰ, ‘‘…ਤਾਂ ਹੁਣ ਕੀ?”
ਪ੍ਰਿੰਸ, ‘‘ਤੁਸੀਂ ਨਹਾਉਣ ਤੋਂ ਮਨ੍ਹਾ ਕੀਤਾ ਸੀ, ਅੱਜ ਇਧਰੋ ਲੰਘ ਰਿਹਾ ਸੀ ਤਾਂ ਸੋਚਿਆ ਪੁੱਛਦਾ ਜਾਵਾਂ ਕਿ ਹੁਣ ਨਹਾ ਲਵਾਂ?”
********
ਮਰੀਜ਼ ਨੇ ਡਾਕਟਰ ਨੂੰ ਪੁੱਛਿਆ, ‘‘ਤੁਸੀਂ ਦੋ-ਦੋ ਥਰਮਾਮੀਟਰ ਕਿਉਂ ਰੱਖੇ ਹਨ?”
ਡਾਕਟਰ ਨੇ ਜਵਾਬ ਦਿੱਤਾ, ‘‘ਇੱਕ ਮੂੰਹ ਵਿੱਚ ਲਾਉਣ ਲਈ ਅਤੇ ਦੂਜਾ ਜੇਬ ਵਿੱਚ।”
ਮਰੀਜ਼: “ਕੀ ਮਤਲਬ, ਮੈਂ ਸਮਝਿਆ ਨਹੀਂ।”
ਡਾਕਟਰ, ‘‘ਮਤਲਬ ਇਹ ਕਿ ਇੱਕ ਥਰਮਾਮੀਟਰ ਮੂੰਹ ਵਿੱਚ ਲਾਉਣ ਨਾਲ ਪਤਾ ਲੱਗਦਾ ਹੈ ਕਿ ਤੁਹਾਡਾ ਸਰੀਰ ਕਿੰਨਾ ਗਰਮ ਹੈ ਅਤੇ ਦੂਜਾ ਜੇਬ ਵਿੱਚ ਲਾਉਣ ਨਾਲ ਪਤਾ ਲੱਗੇਗਾ ਕਿ ਤੁਹਾਡੀ ਜੇਬ ਕਿੰਨੀ ਗਰਮ ਹੈ।”
********
ਡਾਕਟਰ (ਮਰੀਜ਼ ਨੂੰ), ‘‘ਤੂੰ ਦੁਨੀਆ ਵਿੱਚ ਹੁਣ ਸਿਰਫ ਦੋ ਘੰਟੇ ਦਾ ਮਹਿਮਾਨ ਏਂ। ਕੀ ਤੂੰ ਮਰਨ ਤੋਂ ਪਹਿਲਾਂ ਕਿਸੇ ਨੂੰ ਦੇਖਣਾ ਚਾਹੁੰਦਾ ਏਂ?”
ਮਰੀਜ਼, ‘‘ਜੀ ਹਾਂ।”
ਡਾਕਟਰ, ‘‘ਕਿਸ ਨੂੰ?”
ਮਰੀਜ਼, ‘‘ਕਿਸੇ ਚੰਗੇ ਡਾਕਟਰ ਨੂੰ।”