ਹਲਕਾ ਫੁਲਕਾ

ਵਿਮਲ,‘‘ਪਰਿਵਰਤਨ ਦੀ ਕੀ ਪਰਿਭਾਸ਼ਾ ਹੈ?”

ਜੁਗਲ (ਸ਼ਾਇਰਾਨਾ ਅੰਦਾਜ਼ ਵਿੱਚ), ‘‘ਜੋ ਕਦੇ ਬੱਦਲਾਂ ਦੀ ਗਰਜ ਤੋਂ ਡਰ ਕੇ ਲਿਪਟ ਜਾਂਦੀ ਸੀ ਮੇਰੇ ਨਾਲ, ਅੱਜ ਉਹ ਖੁਦ ਬੱਦਲਾਂ ਤੋਂ ਵੀ ਜ਼ਿਆਦਾ ਗਰਜਦੀ ਹੈ।”
********
ਰਾਕੇਸ਼, ‘‘ਚਾਕੂ ਕਿਉਂ ਉਬਾਲ ਰਹੇ ਹੋ?”
ਸੋਨੂੰ,‘‘ਖੁਦਕੁਸ਼ੀ ਕਰਨ ਲਈ।”
ਰਾਕੇਸ਼, ‘‘…ਪਰ ਇਸ ਨੂੰ ਉਬਾਲਣ ਦੀ ਕੀ ਲੋੜ?”
ਸੋਨੂੰ,‘‘ਮੈਨੂੰ ਕਿਤੇ ਇਨਫੈਕਸ਼ਨ ਹੋ ਗਈ ਤਾਂ।”
********
ਇੱਕ ਔਰਤ ਆਪਣੀ ਸਹੇਲੀ ਨੂੰ, ‘‘ਕੱਲ੍ਹ ਪੂਰਾ ਦਿਨ ਨੈੱਟ ਨਹੀਂ ਚੱਲਿਆ।”
ਸਹੇਲੀ, ‘‘ਓਹ! ਫਿਰ ਤੂੰ ਕੀ ਕੀਤਾ?”
ਔਰਤ, ‘‘ਕੀ ਕਰਦੀ, ਸਾਰਾ ਦਿਨ ਪਤੀ ਨਾਲ ਗੱਲਾਂ ਕਰ ਕੇ ਬਿਤਾਇਆ। ਚੰਗਾ ਆਦਮੀ ਲੱਗਾ ਸੁਭਾਅ ਤੋਂ।”