ਹਲਕਾ ਫੁਲਕਾ

ਸੱਸ (ਜਵਾਈ ਨੂੰ), ‘‘ਜਵਾਈ ਰਾਜਾ ਅਗਲੇ ਜਨਮ ‘ਚ ਤੁਸੀਂ ਕੀ ਬਣਨਾ ਪਸੰਦ ਕਰੋਗੇ?”

ਜਵਾਈ, ‘‘ਜੀ, ਛਿਪਕਲੀ?”
ਜਵਾਈ, ‘‘…ਕਿਉਂਕਿ ਤੁਹਾਡੀ ਬੇਟੀ ਸਿਰਫ ਛਿਪਕਲੀ ਤੋਂ ਡਰਦੀ ਹੈ।”
********
ਪਤਨੀ (ਪਤੀ ਨੂੰ), ‘‘ਜ਼ਰਾ ਦੇਖੋ ਕਿ ਬਾਹਰ ਸੂਰਜ ਨਿਕਲਿਆ ਹੈ ਜਾਂ ਨਹੀਂ?”
ਪਤੀ, ‘‘ਬਾਹਰ ਤਾਂ ਹਨੇਰਾ ਹੈ।”
ਪਤਨੀ, ‘‘…ਤਾਂ ਟਾਰਚ ਜਗਾ ਕੇ ਦੇਖ ਲਓ, ਇੰਨਾ ਵੀ ਆਲਸ ਕਿਸ ਕੰਮ ਦਾ।”
********
ਇੱਕ ਵਿਅਕਤੀ ਜਲੇਬੀਆਂ ਵੇਚ ਰਿਹਾ ਸੀ, ਪਰ ਬੋਲ ਰਿਹਾ ਸੀ, ‘‘ਆਲੂ ਲੈ ਲਓ ਆਲੂ।”
ਗਾਹਕ ਬੋਲਿਆ, ‘‘…ਪਰ ਇਹ ਤਾਂ ਜਲੇਬੀਆਂ ਹਨ।”
ਵਿਅਕਤੀ, ‘‘ਚੁੱਪ ਕਰ, ਨਹੀਂ ਤਾਂ ਸੁਣ ਕੇ ਮੱਖੀਆਂ ਆ ਜਾਣਗੀਆਂ।”