ਹਲਕਾ ਫੁਲਕਾ

ਡਾਕਟਰ, ‘‘ਰਾਤ ਨੂੰ ਟੈਨਸ਼ਨ ਲੈ ਕੇ ਨਹੀਂ ਸੌਣਾ ਚਾਹੀਦਾ।”

ਮਰੀਜ਼, ‘‘…ਤਾਂ ਕੀ ਘਰ ਵਾਲੀ ਨੂੰ ਪੇਕੇ ਭੇਜ ਦੇਵਾਂ?”
********
ਇੱਕ ਵਾਰ ਇੱਕ ਭਗਤ ਰੱਬ ਅੱਗੇ ਪ੍ਰਾਰਥਨਾ ਕਰ ਰਿਹਾ ਸੀ ਕਿ ਰੱਬ ਉਸ ਦੇ ਸਾਹਮਣੇ ਪ੍ਰਗਟ ਹੋ ਗਿਆ ਅਤੇ ਪੁੱਛਿਆ, ‘‘ਕੀ ਚਾਹੀਦਾ ਹੈ ਤੈਨੂੰ?”
ਭਗਤ, ‘‘ਇੱਕ ਨੌਕਰੀ, ਪੈਸਿਆਂ ਨਾਲ ਭਰਿਆ ਕਮਰਾ, ਸਕੂਨ ਭਰੀ ਨੀਂਦ ਅਤੇ ਗਰਮੀ ਤੋਂ ਛੁਟਕਾਰਾ।”
ਰੱਬ ਬੋਲਿਆ, ‘‘ਤਥਾਸਤੂ।”
ਵਿਚਾਰਾ ਭਗਤ ਹੁਣ ਬੈਂਕ ਦੇ ਏ ਟੀ ਐੱਮ ਦਾ ਸਕਿਓਰਿਟੀ ਗਾਰਡ ਹੈ ਅਤੇ ਉਹ ਏ ਸੀ ਥੱਲੇ ਸੌਂਦਾ ਹੈ।
********
ਚੂਚੇ ਨੇ ਆਪਣੀ ਮੁਰਗੀ ਮਾਂ ਨੂੰ ਪੁੱਛਿਆ, ‘‘ਇਨਸਾਨ ਪੈਦਾ ਹੁੰਦਿਆਂ ਹੀ ਨਾਂਅ ਰੱਖ ਲੈਂਦੇ ਹਨ, ਅਸੀਂ ਅਜਿਹਾ ਕਿਉਂ ਨਹੀਂ ਕਰਦੇ?”
ਮੁਰਗੀ ਬੋਲੀ, ‘‘ਬੇਟਾ, ਆਪਣੀ ਬਿਰਾਦਰੀ ਵਿੱਚ ਨਾਂਅ ਮਰਨ ਤੋਂ ਬਾਅਦ ਰੱਖਿਆ ਜਾਂਦਾ ਹੈ, ਚਿਕਨ ਟਿੱਕਾ, ਚਿਕਨ ਚਿੱਲੀ, ਚਿਕਨ ਤੰਦੂਰੀ, ਚਿਕਨ ਮਲਾਈ ਆਦਿ।”