ਹਲਕਾ ਫੁਲਕਾ

ਪਤੀ (ਪਤਨੀ ਨੂੰ ਫੋਨ ‘ਤੇ), ‘‘ਤੂੰ ਬੜੀ ਪਿਆਰੀ ਏਂ।”

ਪਤਨੀ, ‘‘ਧੰਨਵਾਦ।”
ਪਤੀ, ‘‘ਤੂੰ ਬਿਲਕੁਲ ਰਾਜਕੁਮਾਰੀ ਵਰਗੀ ਏਂ।”
ਪਤਨੀ, ‘‘ਬਹੁਤ ਬਹੁਤ ਧੰਨਵਾਦ, ਇਹ ਤਾਂ ਦੱਸੋ ਤੁਸੀਂ ਕੀ ਕਰ ਰਹੇ ਹੋ?”
ਪਤੀ, ‘‘ਮਜ਼ਾਕ।”
********
ਬੈਂਕ ਵਿੱਚ ਜੁਆਇਨ ਕਰਨ ਲਈ ਆਏ ਨਵੇਂ ਕੈਸ਼ੀਅਰ ਨੂੰ ਮੈਨੇਜਰ ਨੇ ਪੁੱਛਿਆ, ‘‘ਪੈਕੇਟ ਤੇ ਬੰਡਲ ‘ਚ ਕੀ ਫਰਕ ਹੁੰਦਾ ਹੈ, ਪਤਾ ਹੈ?”
ਨਵਾਂ ਕੈਸ਼ੀਅਰ, ‘‘ਜੀ ਸਰ, ਪੈਕਟ ਸਿਗਰਟ ਦਾ ਹੁੰਦਾ ਹੈ ਅਤੇ ਬੰਡਲ ਬੀੜੀ ਦਾ।”
********
ਇੱਕ ਆਦਮੀ ਆਪਣੇ ਪੰਜ ਸਾਲ ਦੇ ਬੇਟੇ ਨੂੰ ਡਾਕਟਰ ਕੋਲ ਲੈ ਕੇ ਗਿਆ ਅਤੇ ਬੋਲਿਆ, ‘‘ਡਾਕਟਰ ਸਾਹਿਬ ਮੇਰਾ ਬੱਚਾ ਫਲੈਟ ਦੀ ਚਾਬੀ ਨਿਗਲ ਗਿਆ ਹੈ।”
ਡਾਕਟਰ, ‘‘ਕਿੰਨਾ ਸਮਾਂ ਹੋ ਗਿਆ ਚਾਬੀ ਨਿਗਲੀ ਨੂੰ?”
ਆਦਮੀ, ‘‘10 ਦਿਨ ਹੋ ਗਏ ਅਤੇ ਤੂੰ ਹੁਣ ਲੈ ਕੇ ਆਇਆਂ ਏਂ, ਇੰਨੇ ਦਿਨ ਕਿੱਥੇ ਸੀ?”
ਆਦਮੀ, ‘‘ਮੇਰੇ ਕੋਲ ਇਸ ਫਲੈਟ ਦੀ ਇੱਕ ਹੋਰ ਡੁਪਲੀਕੇਟ ਚਾਬੀ ਸੀ ਅਤੇ ਉਹ ਅੱਜ ਗੁਆਚ ਗਈ ਹੈ।”