ਹਲਕਾ ਫੁਲਕਾ

ਕੰਜੂਸ ਬੌਸ (ਕਰਮਚਾਰੀ ਨੂੰ), ‘‘ਤੂੰ ਇਸ ਸਾਲ ਮਿਹਨਤ ਨਾਲ ਕੰਮ ਕੀਤਾ ਹੈ, ਇਸ ਲਈ ਪੰਜ ਹਜ਼ਾਰ ਰੁਪਏ ਦਾ ਬੋਨਸ ਚੈੱਕ ਤੈਨੂੰ ਦੇ ਰਿਹਾ ਹਾਂ। ਜੇ ਤੂੰ ਇਸੇ ਤਰ੍ਹਾਂ ਕੰਮ ਕਰਦਾ ਰਹੇਂਗਾ ਤਾਂ ਅਗਲੇ ਸਾਲ ਇਸ ਚੈੱਕ ਉੱਤੇ ਦਸਖਤ ਵੀ ਕਰ ਦੇਵਾਂਗਾ।”

********
ਪ੍ਰਿੰਸ ਨੂੰ ਸਾਰੀ ਰਾਤ ਮੱਛਰ ਲੜਦੇ ਰਹੇ। ਇਸ ਨਾਲ ਉਹ ਖਿਝ ਗਿਆ। ਉਸ ਨੇ ਜ਼ਹਿਰ ਪੀ ਲਿਆ ਅਤੇ ਬੋਲਿਆ, ‘‘ਹੁਣ ਡੰਗ ਮਾਰੋ ਸਾਲਿਓ, ਮੇਰੇ ਨਾਲ ਤੁਸੀਂ ਸਾਰੇ ਵੀ ਮਰੋਗੇ।”
********
ਪਤੀ ਘਰ ਦੀ ਬੱਤੀ ਠੀਕ ਕਰ ਰਿਹਾ ਸੀ। ਉਸੇ ਵੇਲੇ ਉਸ ਨੇ ਪਤਨੀ ਨੂੰ ਆਵਾਜ਼ ਦਿੱਤੀ ਤੇ ਬੋਲਿਆ, ‘‘ਇਹ ਦੋ ਤਾਰਾਂ ਹਨ। ਜ਼ਰਾ ਇਨ੍ਹਾਂ ਵਿੱਚੋਂ ਕੋਈ ਇੱਕ ਹੱਥ ਵਿੱਚ ਫੜੀਂ।”
ਪਤਨੀ, ‘‘ਕਿਉਂ?”
ਪਤੀ, ‘‘ਓ ਤੂੰ ਫੜ ਤਾਂ ਸਹੀ ਇੱਕ ਵਾਰ।”
ਪਤਨੀ, ‘‘ਲਓ ਫੜ ਲਈ।”
ਪਤੀ, ‘‘ਕੁਝ ਹੋਇਆ?”
ਪਤਨੀ, ‘‘ਨਹੀਂ।”
ਪਤੀ, ‘‘ਚੰਗਾ ਤਾਂ ਇਸ ਦਾ ਮਤਲਬ ਹੈ ਕਰੰਟ ਦੂਜੀ ਤਾਰ ਵਿੱਚ ਹੈ।”
********