ਹਲਕਾ ਫੁਲਕਾ

ਪ੍ਰੇਮਿਕਾ, ‘‘ਤੈਨੂੰ ਪਤਾ ਹੈ ਕਿ ਕੱਲ੍ਹ ਮੇਰਾ ਜਨਮ ਦਿਨ ਹੈ? ਕੀ ਗਿਫਟ ਦੇਵੇਂਗਾ”

ਪ੍ਰੇਮੀ, ‘‘ਜੋ ਤੂੰ ਚਾਹੇਂ, ਮੇਰੀ ਜਾਨ।”
ਪ੍ਰੇਮਿਕਾ, ‘‘ਰਿੰਗ।”
ਪ੍ਰੇਮੀ, ‘‘ਠੀਕ ਹੈ ਰਿੰਗ ਦੇ ਦੇਵਾਂਗਾ, ਪਰ ਚੁੱਕੀਂ ਨਾ, ਮੇਰੇ ਫੋਨ ਵਿੱਚ ਬੈਲੈਂਸ ਬਹੁਤ ਘੱਟ ਹੈ।”
********
ਰਾਤ ਵੇਲੇ ਦੋ ਸ਼ਰਾਬੀਆਂ ਨੇ ਤਲਾਬ ਵਿੱਚ ਚੰਦਰਮਾ ਦਾ ਪਰਛਾਵਾਂ ਦੇਖਿਆ।
ਪਹਿਲਾ ਪੁੱਛਣ ਲੱਗਾ, ‘‘ਇਹ ਕੀ ਹੈ?”
ਦੂਜਾ ਬੋਲਿਆ, ‘‘ਇਹ ਚੰਦਰਮਾ ਹੈ।”
ਪਹਿਲਾ ਬੋਲਿਆ, ‘‘ਚੱਲ ਘਰ ਚੱਲ, ਅਸੀਂ ਮਜ਼ਾਕ-ਮਜ਼ਾਕ ‘ਚ ਚੰਦਰਮਾ ਤੱਕ ਆ ਗਏ ਹਾਂ।”
********
ਇੱਕ ਵਾਰ ਬੇਟਾ ਸ਼ਰਾਬ ਪੀ ਕੇ ਘਰ ਮੁੜਿਆ। ਪਾਪਾ ਦੀਆਂ ਝਿੜਕਾਂ ਤੋਂ ਬਚਣ ਲਈ ਲੈਪਟਾਪ ਖੋਲ੍ਹ ਕੇ ਬੈਠ ਗਿਆ ਅਤੇ ਪੜ੍ਹਨ ਲੱਗਾ।
ਪਾਪਾ ਘਰ ਪਹੁੰਚੇ ਅਤੇ ਬੋਲੇ, ‘‘ਅੱਜ ਫਿਰ ਪੀ ਕੇ ਆਇਆ ਏਂ?”
ਬੇਟਾ, ‘‘ਨਹੀਂ ਪਾਪਾ।”
ਪਾਪਾ, ‘‘…ਤਾਂ ਫਿਰ ਇਹ ਬ੍ਰੀਫ ਕੇਸ ਖੋਲ੍ਹ ਕੇ ਕਿਉਂ ਬੈਠਾ ਏਂ?”