ਹਲਕਾ ਫੁਲਕਾ

ਮੁੰਡਾ ਮੋਟਰ ਸਾਈਕਲ ਚਲਾ ਰਿਹਾ ਸੀ। ਇੱਕ ਕੁੜੀ ਨੇ ਸਕੂਟੀ ਨਾਲ ਉਸ ਨੂੰ ਓਵਰਟੇਕ ਕੀਤਾ।

ਮੁੰਡਾ ਚੀਕ ਕੇ ਬੋਲਿਆ, ‘‘ਏ ਮੱਝ।”
ਕੁੜੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਗੁੱਸੇ ਵਿੱਚ ਬੋਲੀ, ‘‘ਗਧਾ, ਕੁੱਤਾ, ਬਾਂਦਰ, ਉੱਲੂ ਦਾ ਪੱਠਾ।”
ਸੜਕ ਪਾਰ ਕਰਨ ਵੇਲੇ ਉਹ ਇੱਕ ਮੱਝ ਨਾਲ ਟਕਰਾ ਗਈ।
ਸਿਖਿਆ: ਕੁੜੀ ਇਹ ਕਦੇ ਨਹੀਂ ਸਮਝਦੀ ਕਿ ਮੁੰਡਾ ਆਖਰ ਕਹਿਣਾ ਕੀ ਚਾਹੁੰਦਾ ਹੈ? ਉਸ ਨੇ ਤਾਂ ਇਹ ਕਿਹਾ ਸੀ ਕਿ ‘ਏ ਮੱਝ ਸਾਹਮਣੇ ਆ ਰਹੀ ਹੈ।’
********
ਪਤੀ (ਪਤਨੀ ਨੂੰ), ‘‘ਮੇਰੀ ਕਮਰ ਵਿੱਚ ਬਹੁਤ ਦਰਦ ਹੈ। ਜ਼ਰਾ ਗੁਪਤਾ ਜੀ ਦੇ ਘਰੋਂ ਆਇਓਡੈਕਸ ਲੈ ਆ।”
ਪਤਨੀ, ‘‘ਉਹ ਨਹੀਂ ਦੇਣਗੇ, ਬਹੁਤ ਕੰਜੂਸ ਹਨ।”
ਪਤੀ, ‘‘ਹਾਂ, ਖਾਨਦਾਨੀ ਕੰਜੂਸ ਹਨ ਉਹ। ਏਦਾਂ ਕਰ, ਆਪਣੀ ਅਲਮਾਰੀ ਵਿੱਚੋਂ ਹੀ ਆਇਓਡੈਕਸ ਲੈ ਆ।”
********
ਮੋਹਨ ਦੀ ਮਾਂ ਦੀ ਤਬੀਅਤ ਖਰਾਬ ਹੋ ਗਈ। ਉਹ ਆਪਣੀ ਮਾਂ ਨੂੰ ਲੈ ਕੇ ਹਸਪਤਾਲ ਗਿਆ।
ਡਾਕਟਰ ਬੋਲਿਆ, ‘‘ਇਨ੍ਹਾਂ ਦੇ ਕੁਝ ਟੈਸਟ ਹੋਣਗੇ।”
ਮੋਹਨ, ‘‘ਹਾਏ ਰੱਬਾ, ਹੁਣ ਕੀ ਹੋਵੇਗਾ। ਮੇਰੀ ਮਾਂ ਤਾਂ ਅਨਪੜ੍ਹ ਹੈ।”