ਹਲਕਾ ਫੁਲਕਾ

ਸਰਿਤਾ, ‘‘ਵਰਸ਼ਾ ਤੂੰ ਇੰਨੀ ਅਮੀਰ ਕਿਵੇਂ ਹੋ ਗਈ?”

ਵਰਸ਼ਾ, ‘‘ਮੈਂ ਇੱਕ ਅਮੀਰ ਵਿਅਕਤੀ ਨਾਲ ਦੋਸਤੀ ਕੀਤੀ, ਫਿਰ ਵਪਾਰ ‘ਚ ਉਸ ਦੀ ਪਾਰਟਨਰ ਬਣੀ। ਮੇਰੇ ਕੋਲ ਤਜਰਬਾ ਸੀ ਤੇ ਉਸ ਕੋਲ ਪੈਸਾ।”
ਸਰਿਤਾ, ‘‘ਫਿਰ?”
ਵਰਸ਼ਾ, ‘‘ਫਿਰ ਕੀ? ਹੁਣ ਉਸ ਕੋਲ ਤਜਰਬਾ ਹੈ ਤੇ ਮੇਰੇ ਕੋਲ ਪੈਸਾ।”
********
ਸੁਮਨ, ‘‘ਕੀ ਵਿਆਹ ਹੋ ਜਾਣ ਤੋਂ ਬਾਅਦ ਵੀ ਤੁਸੀਂ ਮੈਨੂੰ ਇੰਨਾ ਹੀ ਪਿਆਰ ਕਰੋਗੇ?”
ਵਿੱਕੀ, ‘‘ਬਿਲਕੁਲ ਵਿਆਹੁਤਾ ਔਰਤਾਂ ਨਾਲ ਤਾਂ ਮੈਂ ਜ਼ਿਆਦਾ ਪਿਆਰ ਕਰਦਾ ਹਾਂ।”
********
ਪ੍ਰੇਮਿਕਾ, ‘‘ਜਾਨੂੰ, ਅੱਜ ਅਸੀਂ ਕਿੱਥੇ ਜਾ ਰਹੇ ਹਾਂ?”
ਪ੍ਰੇਮੀ, ‘‘ਲੌਂਗ ਡਰਾਈਵ ‘ਤੇ।”
ਪ੍ਰੇਮਿਕਾ, ‘‘…ਤਾਂ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ?”
ਪ੍ਰੇਮੀ, ‘‘ਮੈਨੂੰ ਵੀ ਹੁਣੇ ਪਤਾ ਲੱਗਾ ਹੈ, ਜਦੋਂ ਬਰੇਕ ਫੇਲ੍ਹ ਹੋ ਗਈ ਹੈ।”