ਹਲਕਾ ਫੁਲਕਾ

ਅਧਿਆਪਕ (ਵਿਦਿਆਰਥੀ ਨੂੰ), ‘‘ਸੀਨੀਅਰ ਤੇ ਜੂਨੀਅਰ ਵਿੱਚ ਕੀ ਫਰਕ ਹੈ?”

ਵਿਦਿਆਰਥੀ, ‘‘ਜਿਹੜਾ ਸਮੁੰਦਰ ਦੇ ਨੇੜੇ ਰਹਿੰਦਾ ਹੈ, ਉਹ ਸੀ-ਨੀਅਰ ਅਤੇ ਜਿਹੜਾ ਚਿੜੀਆਘਰ ਦੇ ਨੇੜੇ ਰਹਿੰਦਾ ਹੈ, ਉਹ ਜੂ-ਨੀਅਰ।”
**********
ਕਰਣ, ‘‘ਤੂੰ ਵਿਆਹ ਲਈ ਟਾਲ-ਮਟੋਲ ਕਰ ਰਹੀ ਏਂ, ਕੀ ਤੈਨੂੰ ਮੇਰੇ ਪਿਆਰ ‘ਤੇ ਭਰੋਸਾ ਨਹੀਂ?”
ਸੀਮਾ, ‘‘ਪਿਆਰ ਉੱਤੇ ਤਾਂ ਪੂਰਾ ਭਰੋਸਾ ਹੈ, ਪਰ ਤੇਰੀ ਅਸਥਾਈ ਨੌਕਰੀ ਦਾ ਕੀ ਭਰੋਸਾ?”
********
ਕਰਮਚਾਰੀ (ਬੌਸ ਨੂੰ), ‘‘ਮੈਨੂੰ ਦੋ ਦਿਨ ਦੀ ਛੁੱਟੀ ਚਾਹੀਦੀ ਹੈ।”
ਬੌਸ, ‘‘ਦੇ ਦੇਵਾਂਗਾ, ਪਰ ਉਸ ਤੋਂ ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਦੇ।”
ਕਰਮਚਾਰੀ, ‘‘ਪੁੱਛੋ।”
ਬੌਸ, ‘‘ਦੱਸ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ।”
ਕਰਮਚਾਰੀ, ‘‘ਸ਼ਾਇਦ ਬਾਹੂਬਲੀ ਨੇ ਕਟੱਪਾ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਹੋਵੇਗੀ।”
ਬੌਸ, ‘‘ਜਾਹ, ਇੱਕ ਮਹੀਨੇ ਦੀ ਛੁੱਟੀ ਲੈ ਅਤੇ ਮਜ਼ੇ ਕਰੋ।”