ਹਲਕਾ ਫੁਲਕਾ

ਕੁੜੀ, ‘‘ਗੱਲ ਸੁਣ, ਤੂੰ ਮੇਰੇ ਲਈ ਕੀ ਕਰ ਸਕਦਾ ਏਂ?”

ਮੁੰਡਾ, ‘‘ਜੋ ਤੂੰ ਕਹੇਂ ਡਾਰਲਿੰਗ।”
ਕੁੜੀ, ‘‘ਕੀ ਚੰਦ ਲਿਆ ਸਕਦਾ ਏਂ?”
ਮੁੰਡਾ ਗਿਆ, ਕੋਈ ਚੀਜ਼ ਲੁਕੋ ਕੇ ਲਿਆਇਆ ਅਤੇ ਕੁੜੀ ਨੂੰ ਕਹਿਣ ਲੱਗਾ, ‘‘ਅੱਖਾਂ ਬੰਦ ਕਰ।”
ਫਿਰ ਉਸ ਨੇ ਉਹ ਚੀਜ਼ ਕੁੜੀ ਦੇ ਹੱਥਾਂ ਵਿੱਚ ਫੜਾ ਦਿੱਤੀ। ਇਸ ਤੋਂ ਬਾਅਦ ਕੁੜੀ ਨੂੰ ਅੱਖਾਂ ਖੋਲ੍ਹਣ ਲਈ ਕਿਹਾ। ਕੁੜੀ ਦੀਆਂ ਅੱਖਾਂ ਵਿੱਚ ਅੱਥਰੂ ਸਨ, ਕਿਉਂਕਿ ਉਸ ਦੇ ਹੱਥਾਂ ਵਿੱਚ ਇੱਕ ਸ਼ੀਸ਼ਾ ਸੀ, ਜਿਸ ਵਿੱਚ ਕੁੜੀ ਦਾ ਚਿਹਰਾ ਨਜ਼ਰ ਆ ਰਿਹਾ ਸੀ।
ਕੁੜੀ ਬੋਲੀ, ‘‘ਤੂੰ ਮੈਨੂੰ ਚੰਦ ਵਰਗੀ ਸਮਝਦਾ ਏਂ?”
ਮੁੰਡਾ ਬੋਲਿਆ, ‘‘ਨਹੀਂ, ਮੈਂ ਤਾਂ ਤੈਨੂੰ ਸਿਰਫ ਇਹ ਸਮਝਾ ਰਿਹਾ ਸੀ ਕਿ ਜਿਸ ਮੂੰਹ ਨਾਲ ਚੰਦ ਮੰਗਦੀ ਏਂ, ਉਹ ਬੂਥਾ ਕਦੇ ਸ਼ੀਸ਼ੇ ਵਿੱਚ ਵੀ ਦੇਖਿਆ ਹੈ ਜਾਂ ਨਹੀਂ?”
********
ਪੁਲਸ ਵਾਲਾ, ‘‘ਘਰ ਵਿੱਚ ਮਾਲਕ ਦੇ ਰਹਿੰਦੇ ਹੋਏ ਵੀ ਤੂੰ ਚੋਰੀ ਕਿਵੇਂ ਕੀਤੀ?”
ਚੋਰ, ‘‘ਸਾਬ੍ਹ ਜੀ, ਤੁਹਾਡੀ ਚੰਗੀ ਨੌਕਰੀ ਤੇ ਵਧੀਆ ਤਨਖਾਹ ਹੈ। ਤੁਸੀਂ ਇਹ ਸਭ ਸਿੱਖ ਕੇ ਕੀ ਕਰੋਗੇ?”
********
ਸੰਗੀਤਾ, ‘‘ਕੱਲ੍ਹ ਰਾਤ ਮੇਰੇ ਭਰਾ ਨੂੰ ਪੁਲਸ ਫੜ ਕੇ ਲੈ ਗਈ। ਪੁਲਸ ਦਾ ਕਹਿਣਾ ਹੈ ਕਿ ਉਸ ਨੇ ਬੈਂਕ ‘ਚੋਂ ਪੈਸੇ ਕੱਢੇ ਹਨ।”
ਰਮੇਸ਼, ‘‘ਬੈਂਕ ‘ਚੋਂ ਸਾਰੇ ਪੈਸੇ ਹੀ ਕੱਢਦੇ ਹਨ? ਇਸ ‘ਚ ਜੁਰਮ ਕੀ ਹੈ?”
ਸੰਗੀਤਾ, ‘‘ਹਾਂ, ਪਰ ਉਸ ਨੇ ਰਾਤ ਨੂੰ ਇੱਕ ਵਜੇ ਪੈਸੇ ਕੱਢੇ ਸਨ।”
********