ਹਲਕਾ ਫੁਲਕਾ

ਕਲਾਸ ਵਿੱਚ ਟੀਚਰ ਨੇ ਬੱਚਿਆਂ ਨੂੰ ਸੇਫਟੀ ਨਿਯਮ ਸਿਖਾ ਰਿਹਾ ਸੀ, ‘ਜੇ ਤੁਸੀਂ ਕਿਸੇ ਡੁੱਬਦੇ ਵਿਅਕਤੀ ਨੂੰ ਦੇਖੋ, ਤਾਂ ਉਸ ਨੂੰ ਬਚਾਉਣ ਲਈ ਉਸ ਦੇ ਵਾਲ ਫੜੋ। ਇਸ ਨਾਲ ਉਸ ਨੂੰ ਬਚਾਉਣਾ ਆਸਾਨ ਹੋਵੇਗਾ।”

“ਸਰ, ਜੇ ਤੁਹਾਡੇ ਨਾਲ ਅਜਿਹਾ ਹੋਇਆ ਤਾਂ ਅਸੀਂ ਮਦਦ ਨਹੀਂ ਕਰ ਸਕਾਂਗੇ।” ਇੱਕ ਵਿਦਿਆਰਥੀ ਨੇ ਕਿਹਾ।
‘‘ਅਜਿਹਾ ਕਿਉਂ?” ਟੀਚਰ ਨੇ ਹੈਰਾਨੀ ਨਾਲ ਪੁੱਛਿਆ।
‘‘ਕਿਉਂ ਤੁਹਾਡੇ ਸਿਰ ‘ਤੇ ਵਾਲ ਹੀ ਨਹੀਂ ਹਨ।”
********
ਮੁਖੀਆ ਜੀ ਨੇ ਮੁਰਗੀ ਪਾਲਣ ਦਾ ਕੰਮ ਸ਼ੁਰੂ ਕੀਤਾ। ਇੱਕ ਦਿਨ ਉਨ੍ਹਾਂ ਨੇ ਸਾਰੀਆਂ ਮੁਰਗੀਆਂ ਨੂੰ ਦੋ-ਦੋ ਆਂਡੇ ਦੇਣ ਦਾ ਹੁਕਮ ਦਿੱਤਾ ਅਤੇ ਕਿਹਾ,‘‘ਜੇ ਤੁਸੀਂ ਸਾਰੀਆਂ ਨੇ ਰੋਜ਼-ਰੋਜ਼ ਦੋ-ਦੋ ਆਂਡੇ ਨਹੀਂ ਦਿੱਤੇ ਤਾਂ ਤੁਹਾਡੇ ਸਾਰਿਆਂ ਦਾ ਦਾਣਾ-ਪਾਣੀ ਬੰਦ ਹੋ ਜਾਵੇਗਾ।”
ਮੁਰਗੀਆਂ ਡਰ ਗਈਆਂ ਅਤੇ ਸਿਵਾਏ ਇੱਕ ਨੂੰ ਛੱਡ ਕੇ ਸਾਰਿਆਂ ਨੇ ਦੋ-ਦੋ ਆਂਡੇ ਦਿੱਤੇ।
ਮੁਖੀਆ ਜੀ ਨੇ ਉਸ ਤੋਂ ਪੁੱਛਿਆ, ‘‘ਤੂੰ ਦੋ ਆਂਡੇ ਕਿਉਂ ਨਹੀਂ ਦਿੱਤੇ?”
ਉਹ ਬੋਲਿਆ, ‘‘ਇੱਕ ਵੀ ਤਾਂ ਤੁਹਾਡੇ ਤੋਂ ਡਰਦਿਆਂ ਦਿੱਤਾ ਹੈ, ਮੈਂ ਤਾਂ ਮੁਰਗਾ ਹਾਂ।”
********
ਪਿੰਡ ‘ਚ ਰਹਿਣ ਵਾਲਾ ਰਾਮ ਲਾਲ ਪਿਛਲੇ ਦਿਨੀਂ ਇੱਕ ਵਿਆਹ ਅਟੈਂਡ ਕਰਨ ਸ਼ਹਿਰ ਗਿਆ। ਉਥੇ ਉਸ ਦੇ ਮੋਬਾਈਲ ਫੋਨ ਤੋਂ ਰੋਮਿੰਗ ਦੇ ਖੂਬ ਪੈਸੇ ਕੱਟੇ ਗਏ। ਵਾਪਸ ਪਿੰਡ ਆਉਣ ਉੱਤੇ ਇੱਕ ਦਿਨ ਰਾਮ ਲਾਲ ਨੇ ਮੋਬਾਈਲ ਫੋਨ ਕੰਪਨੀ ਦੇ ਕਸਟਮਰ ਕੇਅਰ ਨੂੰ ਫੋਨ ਕਰ ਕੇ ਕਿਹਾ, ‘‘ਮੇਰੀ ਮੱਝ ਮੇਰੇ ਫੋਨ ਦੀ ਸਿਮ ਖਾ ਗਈ ਹੈ।”
ਕਸਟਮਰ ਕੇਅਰ ਐਗਜ਼ੀਕਿਊਟਿਵ ਨੇ ਪੁੱਛਿਆ, ‘‘ਅਸੀਂ ਇਸ ‘ਚ ਤੁਹਾਡੀ ਕੀ ਸਹਾਇਤਾ ਕਰ ਸਕਦੇ ਹਾਂ।”
‘‘ਕੁਝ ਖਾਸ ਨਹੀਂ, ਬੱਸ, ਤੁਸੀਂ ਇੰਨਾ ਦੱਸ ਦਿਓ ਕਿ ਇਸ ਨਾਲ ਰੋਮਿੰਗ ਤਾਂ ਨਹੀਂ ਲੱਗੇਗੀ”, ਰਾਮ ਲਾਲ ਨੇ ਜਾਣਕਾਰੀ ਲਈ ਪੁੱਛਿਆ।