ਹਲਕਾ ਫੁਲਕਾ

ਪਠਾਣ, ‘‘ਉਹ ਜਿਹੜਾ ਟੇਬਲ ‘ਤੇ ਆਦਮੀ ਬੈਠਾ ਹੈ, ਉਸ ਨਾਲ ਮੇਰੀ ਦੁਸ਼ਮਣੀ ਹੈ।”

ਦੋਸਤ, ‘ਉਸ ਟੇਬਲ ਉੱਤੇ ਤਾਂ ਚਾਰ ਆਦਮੀ ਹਨ।”
ਪਠਾਣ, ‘‘ਉਹ ਜਿਸ ਦੀਆਂ ਮੁੱਛਾਂ ਹਨ।”
ਦੋਸਤ, ‘‘ਮੁੱਛਾਂ ਤਾਂ ਸਾਰਿਆਂ ਦੀਆਂ ਹਨ।”
ਪਠਾਣ, ‘‘ਉਹ ਜਿਸ ਦੇ ਚਿੱਟੇ ਕੱਪੜੇ ਹਨ।”
ਦੋਸਤ, ‘‘ਉਹ ਤਾਂ ਸਾਰਿਆਂ ਦੇ ਚਿੱਟੇ ਹਨ।”
ਪਠਾਣ ਨੇ ਗੁੱਸੇ ਵਿੱਚ ਆ ਕੇ ਪਿਸਤੌਲ ਕੱਢੀ ਤੇ ਤਿੰਨ ਆਦਮੀਆਂ ਨੂੰ ਮਾਰ ਕੇ ਬੋਲਿਆ, ‘‘ਉਹ ਜਿਹੜਾ ਰਹਿ ਗਿਆ ਹੈ, ਉਸ ਨੂੰ ਮੈਂ ਨਹੀਂ ਛੱਡਾਂਗਾ।”
********
ਇੱਕ ਵਾਰ ਇੱਕ ਬਾਦਸ਼ਾਹ ਨੇ ਖੁਸ਼ੀ ਵਿੱਚ ਸਾਰੇ ਕੈਦੀਆਂ ਨੂੰ ਛੱਡ ਦਿੱਤਾ। ਉਨ੍ਹਾਂ ਕੈਦੀਆਂ ਵਿੱਚ ਬਾਦਸ਼ਾਹ ਨੇ ਇੱਕ ਬਹੁਤ ਬਜ਼ੁਰਗ ਕੈਦੀ ਦੇਖਿਆ।
ਬਾਦਸ਼ਾਹ ਬੋਲਿਆ, ‘‘ਤੂੰ ਕਦੋਂ ਤੋਂ ਜੇਲ੍ਹ ਵਿੱਚ ਏਂ?”
ਬਜ਼ੁਰਗ, ‘‘ਤੁਹਾਡੇ ਅੱਬਾ ਦੇ ਜ਼ਮਾਨੇ ਤੋਂ।”
ਇਹ ਸੁਣ ਕੇ ਬਾਦਸ਼ਾਹ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹ ਬੋਲਿਆ, ‘‘ਇਸ ਨੂੰ ਦੁਬਾਰਾ ਕੈਦ ਵਿੱਚ ਪਾ ਦਿਓ, ਇਹ ਅੱਬਾ ਦੀ ਨਿਸ਼ਾਨੀ ਹੈ।”
********
ਟੀਚਰ, ‘‘ਤੇਰਾ ਨਤੀਜਾ ਬਹੁਤ ਖਰਾਬ ਆਇਆ ਹੈ। ਕੱਲ੍ਹ ਪਾਪਾ ਨੂੰ ਨਾਲ ਲੈ ਕੇ ਆਵੀਂ, ਨਹੀਂ ਤਾਂ…’’
ਪ੍ਰਿੰਸ, ‘‘ਨਹੀਂ ਤਾਂ ਕੀ?”
ਟੀਚਰ, ‘‘ਨਹੀਂ ਤਾਂ ਨਤੀਜਾ ਫੇਸਬੁੱਕ ‘ਤੇ ਅਪਲੋਡ ਕਰ ਕੇ ਉਸ ਵਿੱਚ ਤੇਰੇ ਪਾਪਾ ਨੂੰ ਟੈਗ ਕਰ ਦੇਵਾਂਗੀ।”
ਪ੍ਰਿੰਸ, ‘‘ਅੱਛਾ, ਮੈਂ ਵੀ ਮੰਮੀ ਨੂੰ ਦੱਸ ਦੇਵਾਂਗਾ ਕਿ ਮੇਰੀ ਮੈਡਮ ਪਾਪਾ ਦੀ ਫਰੈਂਡਸ ਲਿਸਟ ਵਿੱਚ ਹੈ।”