ਹਲਕਾ ਫੁਲਕਾ

ਚੰਗੂ-ਮੰਗੂ ਦੋਵੇਂ ਭਰਾ ਇਕੋ ਜਮਾਤ ਵਿੱਚ ਪੜ੍ਹਦੇ ਸਨ।

ਚੰਗੂ ਨੂੰ ਟੀਚਰ ਨੇ ਪੁੱਛਿਆ: ਪਿਤਾ ਦਾ ਨਾਂਅ ਦੱਸੋ।
ਉਸ ਨੇ ਕਿਹਾ: ਟੇਕ ਚੰਦ।
ਟੀਚਰ ਨੇ ਮੰਗੂ ਨੰ ਪੁੱਛਿਆ: ਪਿਤਾ ਦਾ ਨਾਂਅ ਦੱਸੋ।
ਉਸ ਨੇ ਕਿਹਾ: ਨੇਕ ਚੰਦ।
ਟੀਚਰ ਨੇ ਪੁੱਛਿਆ, ਮੈਨੂੰ ਪਤਾ ਹੈ ਕਿ ਤੁਸੀਂ ਦੋਵੇਂ ਸਕੇ ਭਰਾ ਹੋ, ਫਿਰ ਤੁਸੀਂ ਦੋਵਾਂ ਨੇ ਆਪਣੇ ਪਿਤਾ ਦਾ ਨਾਂਅ ਵੱਖੋ-ਵੱਖ ਕਿਉਂ ਦੱਸਿਆ ਹੈ?”
ਚੰਗੂ ਤੇ ਮੰਗੂ ਬੋਲੇ,‘‘ਮੈਡਮ, ਫਿਰ ਤੁਸੀਂ ਕਹੋਗੇ ਕਿ ਨਕਲ ਮਾਰੀ ਹੈ।”
********
ਸੋਨੂੰ ਦੋ ਮੀਟਰ ਲੰਮੇ ਪਾਈਪ ਨਾਲ ਹੁੱਕਾ ਪੀ ਰਿਹਾ ਸੀ।
ਮੋਨੂੰ ਪੁੱਛਣ ਲੱਗਾ, ‘‘ਇੰਨੇ ਲੰਮੇ ਪਾਈਪ ਨਾਲ ਹੁੱਕਾ ਕਿਉਂ ਪੀ ਰਿਹਾ ਏਂ?”
ਸੋਨੂੰ ਬੋਲਿਆ, ‘‘ਡਾਕਟਰ ਨੇ ਤਮਾਕੂ ਤੋਂ ਦੂਰ ਰਹਿਣ ਲਈ ਕਿਹਾ ਹੈ?।”
********
ਡਾਕਟਰ, ‘‘ਤੁਸੀਂ ਹੁਣ ਖਤਰੇ ਤੋਂ ਬਾਹਰ ਹੋ, ਫਿਰ ਵੀ ਇੰਨਾ ਡਰ ਕਿਉਂ ਰਹੇ ਹੋ?”
ਮਰੀਜ਼, ‘‘ਜਿਸ ਟਰੱਕ ਨਾਲ ਮੇਰੀ ਟੱਕਰ ਹੋਈ ਸੀ, ਉਸ ‘ਤੇ ਇਹ ਨਾਅਰਾ ਲਿਖਿਆ ਹੋਇਆ ਸੀ-ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ।”