ਹਲਕਾ ਫੁਲਕਾ

ਅਧਿਆਪਕਾ ਜਮਾਤ ਵਿੱਚ ਬੱਚਿਆਂ ਨੂੰ ਗਰੁੱਪ ਫੋਟੋ ਦਿਖਾ ਰਹੀ ਸੀ। ਉਹ ਬੋਲੀ, ‘‘ਬੱਚਿਓ, ਜਦੋਂ ਤੁਸੀਂ ਸਾਰੇ ਵੱਡੇ ਹੋ ਜਾਓਗੇ ਤਾਂ ਇਹ ਫੋਟੋ ਦੇਖ ਕੇ ਕਹੋਗੇ: ਇਹ ਹੈ ਰਾਜੂ, ਜੋ ਅਮਰੀਕਾ ਚਲਾ ਗਿਆ। ਇਹ ਹੈ ਰਵੀ, ਜੋ ਅੱਜ ਲੰਡਨ ਵਿੱਚ ਨੌਕਰੀ ਕਰਦਾ ਹੈ ਅਤੇ ਇਹ ਹੈ ਨੰਦੂ, ਜੋ ਇਥੇ ਦਾ ਇਥੇ ਹੀ ਰਹਿ ਗਿਆ।”

ਇਹ ਗੱਲ ਸੁਣ ਕੇ ਨੰਦੂ ਬੋਲਿਆ, ‘‘…ਅਤੇ ਇਹ ਹੈ ਸਾਡੀ ਮੈਡਮ, ਜਿਨ੍ਹਾਂ ਦਾ ਦਿਹਾਂਤ ਹੋ ਗਿਆ।”
********
ਅਧਿਆਪਕ, ‘‘ਬੇਟਾ, ਜੇ ਸੱਚੇ ਦਿਲ ਨਾਲ ਪ੍ਰਾਰਥਨਾ ਕੀਤੀ ਜਾਵੇ ਤਾਂ ਜ਼ਰੂਰ ਸਫਲ ਹੁੰਦੀ ਹੈ।”
ਸੋਨੂੰ, ‘‘ਰਹਿਣ ਦਿਓ ਸਰ, ਜੇ ਅਜਿਹਾ ਹੁੰਦਾ ਤਾਂ ਤੁਸੀਂ ਮੇਰੇ ਸਰ ਨਹੀਂ, ਸਹੁਰਾ ਸਾਹਿਬ ਹੁੰਦੇ।”
********
ਸੋਨੂੰ ਨੇ ਹੋਟਲ ਵਿੱਚ ਖਾਣਾ ਖਾ ਕੇ ਵੇਟਰ ਨੂੰ ਟਿੱਪ ਵਿੱਚ 10 ਰੁਪਏ ਦਿੱਤੇ।
ਵੇਟਰ ਬੋਲਿਆ, ‘‘10 ਰੁਪਏ ਦੀ ਟਿੱਪ ਲੈਣੀ ਮੇਰੀ ਬੇਇੱਜ਼ਤੀ ਹੈ।”
ਸੋਨੂੰ, ‘‘…ਤਾਂ ਫਿਰ?”
ਵੇਟਰ, ‘‘ਘੱਟੋ ਘੱਟ 20 ਰੁਪਏ ਤਾਂ ਦਿਓ।”
ਸੋਨੂੰ, ‘‘ਨਹੀਂ ਯਾਰ, ਮੈਂ ਤੇਰੀ ਦੋ ਵਾਰ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ।”