ਹਲਕਾ ਫੁਲਕਾ

ਦਾਦੀ, ‘‘ਲੱਗਦਾ ਹੈ ਕਿ ਉਸ ਕੁੜੀ ਨੂੰ ਲਕਵਾ ਮਾਰ ਗਿਆ ਹੈ। ਦੇਖ ਕਿਵੇਂ ਉਸ ਦਾ ਇੱਕ ਹੱਥ ਉਪਰ ਹੋਇਆ ਹੈ ਅਤੇ ਮੂੰਹ ਵੀ ਪਿਚਕ ਕੇ ਕਿਹੋ ਜਿਹਾ ਹੋ ਗਿਆ ਹੈ।:

ਪੋਤਰਾ, ‘‘ਓ ਦਾਦੀ ਮਾਂ, ਲਕਵਾ ਨਹੀਂ ਉਹ ਤਾਂ ਸੈਲਫੀ ਲੈ ਰਹੀ ਹੈ।”
**********
ਪਤਨੀ, ‘‘ਕਾਸ਼! ਮੈਂ ਅਖਬਾਰ ਹੁੰਦੀ, ਘੱਟੋ-ਘੱਟ ਤੁਸੀਂ ਮੈਨੂੰ ਰੋਜ਼ ਆਪਣੇ ਹੱਥਾਂ ਵਿੱਚ ਤਾਂ ਲੈਂਦੇ।”
ਪਤੀ, ‘‘ਮੇਰੀ ਵੀ ਇੱਛਾ ਸੀ ਕਿ ਤੂੰ ਅਖਬਾਰ ਹੁੰਦੀ, ਘੱਟੋ-ਘੱਟ ਰੋਜ਼ ਨਵੀਂ ਤਾਂ ਮਿਲਦੀ।”
********
ਕੁੜੀ, ‘‘ਮੈਂ ਤੇਰੀਆਂ ਚਿੱਠੀਆਂ ਦੀਆਂ ਟਿਕਟਾਂ ਨੂੰ ਕਿੱਸ ਕਰਦੀ ਹਾਂ।”
ਮੁੰਡਾ, ‘‘…ਪਰ ਕਿਉਂ?”
ਕੁੜੀ, ‘‘ਕਿਉਂਕਿ ਉਨ੍ਹਾਂ ਨੂੰ ਤੂੰ ਆਪਣੇ ਬੁੱਲ੍ਹਾਂ ਨਾਲ ਛੂਹ ਕੇ ਚਿਪਕਾਇਆ ਹੋਵੇਗਾ, ਇਸ ਲਈ।”
ਮੁੰਡਾ, ‘‘…ਪਰ ਮੈਂ ਤਾਂ ਉਨ੍ਹਾਂ ਨੂੰ ਆਪਣੇ ਕੁੱਤੇ ਦੇ ਨੱਕ ਨਾਲ ਗਿੱਲਾ ਕਰ ਕੇ ਚਿਪਕਾਉਂਦਾ ਸੀ।”
********