ਹਲਕਾ ਫੁਲਕਾ

ਪਤੀ ਵੱਲੋਂ ਕੀਤੀ ਗਈ ਸਭ ਤੋਂ ਰੋਮਾਂਟਿਕ ਤਾਰੀਫ :

‘‘ਤੇਰੀਆਂ ਬਿਖਰੀਆਂ ਹੋਈਆਂ ਜ਼ੁਲਫਾਂ ਨੇ ਹੰਗਾਮਾ ਮਚਾਇਆ ਹੋਇਆ ਹੈ,
ਕਦੇ ਦਾਲ, ਕਦੇ ਸਬਜ਼ੀ ਤਾਂ ਕਦੇ ਰੋਟੀ ਵਿੱਚ ਨਜ਼ਰ ਆਉਂਦੀਆਂ ਹਨ।”
********
ਪਤਨੀ, ‘‘ਤੁਸੀਂ ਬਹੁਤ ਭੋਲੇ ਹੋ। ਤੁਹਾਨੂੰ ਕੋਈ ਵੀ ਆਸਾਨੀ ਨਾਲ ਫਸਾ ਲੈਂਦਾ ਹੈ।”
ਪਤੀ, ‘‘ਹਾਂ, ਸ਼ੁਰੂਆਤ ਤੇਰੇ ਪਿਓ ਨੇ ਕੀਤੀ ਸੀ।”
********
ਕੁੜੀ, ‘‘ਤੇਰੇ ਤੋਂ ਪਹਿਲਾਂ ਵੀ ਮੇਰਾ ਇੱਕ ਬੁਆਏਫਰੈਂਡ ਸੀ।”
ਮੁੰਡਾ, ‘‘ਕੋਈ ਗੱਲ ਨਹੀਂ, ਮੈਂ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹਾਂ।”
ਕੁੜੀ, ‘‘…ਤਾਂ?”
ਮੁੰਡਾ, ‘‘ਸੈਕਿੰਡ ਹੈਂਡ ਚੀਜ਼ਾਂ ਦੀ ਆਦਤ ਹੈ।”