ਹਲਕਾ ਫੁਲਕਾ

ਮੁੰਡੇ ਵਾਲੇ, ‘‘ਸਾਡੇ ਮੁੰਡੇ ਵਿੱਚ ਉਂਝ ਤਾਂ ਕੋਈ ਕਮੀ ਨਹੀਂ, ਬੱਸ ਹੱਸਣ ਵੇਲੇ ਦੰਦ ਭੈੜੇ ਲੱਗਦੇ ਹਨ।”

ਕੁੜੀ ਵਾਲੇ, ‘‘ਕੋਈ ਗੱਲ ਨਹੀਂ, ਵਿਆਹ ਤੋਂ ਬਾਅਦ ਸਾਡੀ ਕੁੜੀ ਉਸ ਨੂੰ ਹੱਸਣ ਹੀ ਕਿੱਥੇ ਦੇਵੇਗੀ।”
********
ਪਤਨੀ, ‘‘ਮੈਂ ਕਿਹਾ ਜੀ ਸੁਣਦੇ ਹੋ? ਇਹ ਮਿਰਚ ਕਿਸ ਮੌਸਮ ਵਿੱਚ ਲੱਗਦੀ ਹੈ?”
ਪਤੀ, ‘‘ਕੋਈ ਖਾਸ ਮੌਸਮ ਨਹੀਂ, ਜਦੋਂ ਸੱਚ ਬੋਲੋ, ਲੱਗ ਜਾਂਦੀ ਹੈ।”
********
ਕੁੜੀ (ਪੁਲਸੀਏ ਨੂੰ), ‘‘ਸਰ, ਮੇਰਾ ਬੁਆਏ ਫਰੈਂਡ ਦੋ ਦਿਨਾਂ ਤੋਂ ਗਾਇਬ ਹੈ।”
ਪੁਲਸੀਆ, ‘‘ਘਰੋਂ ਕੁਝ ਦੱਸ ਕੇ ਨਿਕਲਿਆ ਸੀ?”
ਕੁੜੀ, ‘‘ਮੈਂ ਉਸ ਕੋਲੋਂ ਫਿਲਮ ਦੀ ਟਿਕਟ ਮੰਗਵਾਈ ਸੀ।”
ਪੁਲਸੀਆ, ‘‘ਤੂੰ ਫਿਕਰ ਨਾ ਕਰ, ਚੱਲ ਮੈਂ ਦਿਖਾ ਲਿਆਉਂਦਾ ਹਾਂ ਫਿਲਮ।”
********