ਹਲਕਾ ਫੁਲਕਾ

ਇੱਕ ਵਾਰ ਹਵਾਈ ਜਹਾਜ਼ ਤੂਫਾਨ ਵਿੱਚ ਫਸ ਗਿਆ।

ਮਹਿੰਦਰ ਬੋਲਿਆ, ‘‘ਕਿਸੇ ਨੂੰ ਤੂਫਾਨ ਤੋਂ ਬਚਣ ਦੀ ਦੁਆ ਆਉਂਦੀ ਹੈ?”
ਜਹਾਜ਼ ਵਿੱਚ ਬੈਠਾ ਇੱਕ ਬਾਬਾ ਬੋਲਿਆ, ‘‘ਹਾਂ ਮੈਨੂੰ ਆਉਂਦੀ ਹੈ।”
ਮਹਿੰਦਰ, ‘‘ਠੀਕ ਹੈ, ਤੁਸੀਂ ਆਪਣੇ ਲਈ ਦੁਆ ਕਰੋ, ਕਿਉਂਕਿ ਇੱਕ ਪੈਰਾਸ਼ੂਟ ਘੱਟ ਹੈ।”
********
ਪਤਨੀ ਨੇ ਨਵਾਂ ਸਿਮ ਖਰੀਦਿਆ ਤੇ ਸੋਚਿਆ ਕਿ ਪਤੀ ਨੂੰ ਸਰਪ੍ਰਾਈਜ਼ ਦੇਵਾਂਗੀ। ਉਹ ਰਸੋਈ ਵਿੱਚ ਗਈ ਅਤੇ ਪਤੀ ਨੂੰ ਫੋਨ ਕੀਤਾ। ਉਹ ਬੋਲੀ, ‘‘ਹੈਲੋ ਡਾਰਲਿੰਗ।”
ਪਤੀ (ਹੌਲੀ ਜਿਹੇ ਬੋਲਦਿਆਂ), ‘‘ਤੂੰ ਬਾਅਦ ‘ਚ ਫੋਨ ਕਰੀਂ, ਅਜੇ ਚੁੜੇਲ ਰਸੋਈ ਵਿੱਚ ਹੈ।”
********
ਮੋਹਣ (ਆਪਣੇ ਦੋਸਤ ਨੂੰ), ‘‘ਪਤਾ ਹੈ ਇਨਸਾਨ ਸਭ ਤੋਂ ਜ਼ਿਆਦਾ ਖੁਸ਼ ਕਦੋਂ ਹੁੰਦਾ ਹੈ?”
ਦੋਸਤ, ‘‘ਕਦੋਂ?”
ਮੋਹਣ, ‘‘ਜਦੋਂ ਰੇਲਵੇ ਫਾਟਕ ਬੰਦ ਹੋ ਰਿਹਾ ਹੋਵੇ ਤੇ ਬੰਦ ਹੋਣ ਤੋਂ ਪਹਿਲਾਂ ਉਹ ਆਪਣੀ ਗੱਡੀ ਕੱਢ ਲਵੇ। ਕਸਮ ਨਾਲ ਅਜਿਹਾ ਲੱਗਦਾ ਹੈ, ਜਿਵੇਂ ਓਲੰਪਿਕ ਵਿੱਚ ਕੋਈ ਰੇਸ ਜਿੱਤ ਲਈ ਹੋਵੇ।”