ਹਲਕਾ ਫੁਲਕਾ

ਪਤੀ (ਪਤਨੀ ਨੂੰ), ‘‘ਕੁਝ ਦਿਨਾਂ ਤੋਂ ਬੁਝੀ-ਬੁਝੀ ਜਿਹੀ ਲੱਗ ਰਹੀ ਏਂ। ਇੱਕ ਵਾਰ ਡਾਕਟਰ ਨੂੰ ਦਿਖਾ।”

ਪਤਨੀ, ‘‘ਦਿਖਾਇਆ ਸੀ।”
ਪਤੀ, ‘‘ਫਿਰ ਕੀ ਦੱਸਿਆ ਡਾਕਟਰ ਨੇ?”
ਪਤਨੀ, ‘‘ਪੈਸਿਆਂ ਦੀ ਕਮੀ ਦੱਸੀ ਹੈ।”
********
ਇੱਕ ਚੂਹਾ ਸ਼ਰਾਬ ਦੇ ਗਲਾਸ ਵਿੱਚ ਡਿੱਗ ਪਿਆ। ਉਥੋਂ ਇੱਕ ਬਿੱਲੀ ਲੰਘ ਰਹੀ ਸੀ। ਚੂਹਾ ਬਿੱਲੀ ਨੂੰ ਕਹਿਣ ਲੱਗਾ, ‘‘ਮੈਨੂੰ ਇਥੋਂ ਬਾਹਰ ਕੱਢ ਦੇ, ਫਿਰ ਭਾਵੇਂ ਮੈਨੂੰ ਖਾ ਲਵੀਂ।”
ਬਿੱਲੀ ਨੇ ਗਲਾਸ ਨੂੰ ਲੱਤ ਮਾਰੀ ਤੇ ਗਲਾਸ ਡੇਗ ਦਿੱਤਾ। ਚੂਹਾ ਨਿਕਲ ਕੇ ਭੱਜਿਆ ਅਤੇ ਖੁੱਡ ਵਿੱਚ ਵੜ ਗਿਆ।
ਬਿੱਲੀ ਬੋਲੀ, ‘‘ਝੂਠੇ, ਧੋਖੇਬਾਜ਼, ਤੂੰ ਤਾਂ ਕਹਿ ਰਿਹਾ ਸੀ ਕਿ ਮੈਨੂੰ ਕੱਢ ਦੇ, ਫਿਰ ਭਾਵੇਂ ਮੈਨੂੰ ਖਾ ਲਵੀਂ।”
ਚੂਹਾ ਮੁਸਕਰਾਇਆ ਅਤੇ ਬੋਲਿਆ, ‘‘ਨਾਰਾਜ਼ ਨਾ ਹੋਵੀਂ, ਉਸ ਵੇਲੇ ਮੈਂ ਨਸ਼ੇ ਵਿੱਚ ਸੀ।”
********
ਕਿਰਨ, ‘‘ਅਸੀਂ ਪਤੀ-ਪਤਨੀ ਤਾਮਿਲ ਸਿੱਖਣੀ ਚਾਹੁੰਦੇ ਹਾਂ।”
ਗਣੇਸ਼, ‘‘ਉਹ ਕਿਉਂ?”
ਕਿਰਨ, ‘‘ਅਸੀਂ ਇੱਕ ਤਾਮਿਲ ਬੱਚਾ ਗੋਦ ਲਿਆ ਹੈ। ਅਸੀਂ ਸੋਚ ਰਹੇ ਹਾਂ ਕਿ ਉਹ ਬੋਲਣ ਲੱਗੇ, ਉਸ ਤੋਂ ਪਹਿਲਾਂ ਹੀ ਅਸੀਂ ਤਾਮਿਲ ਸਿੱਖ ਲਈਏ।”