ਹਲਕਾ ਫੁਲਕਾ

ਪਤੀ, ‘‘ਦੁਨੀਆ ਵਿੱਚ ਬਹੁਤ ਸਾਰੀਆਂ ਔਰਤਾਂ ਚੁੜੇਲ ਵੀ ਹੁੰਦੀਆਂ ਹਨ।”

ਪਤਨੀ (ਗੁੱਸੇ ‘ਚ), ‘‘ਤੁਹਾਡਾ ਕੀ ਮਤਲਬ ਹੈ ਕਿ ਮੈਂ ਵੀ ਚੁੜੇਲ ਹਾਂ?”
ਪਤੀ, ‘‘ਓ ਨਹੀਂ, ਤੂੰ ਤਾਂ ਰਾਣੀ ਏਂ।”
ਪਤਨੀ (ਗਲੇ ਲਾਉਂਦੀ ਹੋਈ), ‘‘ਸੱਚਮੁੱਚ ਮੈਂ ਰਾਣੀ ਹਾਂ?”
ਪਤੀ, ‘‘ਹਾਂ, ਉਨ੍ਹਾਂ ਸਾਰੀਆਂ ਦੀ।”
********
ਸੋਨੂੰ, ‘‘ਮੰਮੀ, ਮੈਂ ਸਕੂਲ ਨਹੀਂ ਜਾਵਾਂਗਾ।”
ਮੰਮੀ, ‘‘ਕਿਉਂ ਬੇਟਾ ਕੀ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ?”
ਸੋਨੂੰ, ‘‘ਮੰਮੀ, ਮਾਸਟਰ ਜੀ ਨੂੰ ਕੁਝ ਆਉਂਦਾ ਤਾਂ ਹੈ ਨਹੀਂ ਅਤੇ ਉਹ ਹਰ ਸਵਾਲ ਦਾ ਜਵਾਬ ਮੇਰੇ ਕੋਲੋਂ ਹੀ ਪੁੱਛਦੇ ਹਨ।”
********
ਆਦਮੀ, ‘‘ਜੱਜ ਸਾਹਿਬ, ਮੈਂ ਤਲਾਕ ਲੈਣਾ ਹੈ। ਮੇਰੀ ਪਤਨੀ ਨੇ ਇੱਕ ਸਾਲ ਤੋਂ ਮੇਰੇ ਨਾਲ ਗੱਲ ਨਹੀਂ ਕੀਤੀ।”
ਜੱਜ, ‘‘ਓਏ ਗਧਿਆ, ਇੱਕ ਵਾਰ ਫਿਰ ਸੋਚ ਲੈ। ਅਜਿਹੀ ਘਰਵਾਲੀ ਕਿਸਮਤ ਨਾਲ ਹੀ ਮਿਲਦੀ ਹੈ।”