ਹਲਕਾ ਫੁਲਕਾ

ਅਧਿਆਪਕ, ‘‘ਚੱਲ ਪ੍ਰਿੰਸ, ਇਹ ਦੱਸ ਕਿ ਜਮੁਨਾ ਨਦੀ ਕਿੱਥੇ ਵਗਦੀ ਹੈ?”

ਪ੍ਰਿੰਸ, ‘‘ਜ਼ਮੀਨ ਉੱਤੇ।”
ਅਧਿਆਪਕ, ‘‘ਨਕਸ਼ੇ ਵਿੱਚ ਦੱਸ ਕਿੱਥੇ ਵਗਦੀ ਹੈ?”
ਪ੍ਰਿੰਸ, ‘‘ਨਕਸ਼ੇ ਵਿੱਚ ਕਿਵੇਂ ਵਗ ਸਕਦੀ ਹੈ, ਨਕਸ਼ਾ ਗਲ਼ ਨਹੀਂ ਜਾਵੇਗਾ?”
********
ਭਗਤੂ ਬਿਜਲੀ ਦੀ ਦੁਕਾਨ ਉੱਤੇ ਜਾ ਕੇ ਬੋਲਿਆ, ‘‘ਭਾਅ ਜੀ, ਦੋ ਪੱਖੇ ਦਿਖਾਉਣਾ, ਇੱਕ ਮੇਲ ਅਤੇ ਦੂਜਾ ਫੀਮੇਲ।”
ਦੁਕਾਨ ਵਾਲਾ, ‘‘ਪੱਖਿਆਂ ਵਿੱਚ ਮੇਲ ਤੇ ਫੀਮੇਲ ਨਹੀਂ ਹੁੰਦਾ?”
ਭਗਤੂ, ‘‘ਕਿਉਂ ਨਹੀਂ ਹੁੰਦਾ ਜੀ? ਇੱਕ ਬਜਾਜ ਦਾ ਤੇ ਦੂਜਾ ਊਸ਼ਾ ਦਾ।”
********
ਪਿਤਾ, ‘‘ਪੜ੍ਹ ਲੈ ਨਾਲਾਇਕ, ਕਦੇ ਤੂੰ ਆਪਣੀ ਕੋਈ ਬੁੱਕ ਖੋਲ੍ਹ ਕੇ ਵੀ ਦੇਖਦਾ ਏਂ?”
ਬੇਟਾ, ‘‘ਹਾਂ ਪਾਪਾ ਦੇਖਦਾ ਹਾਂ, ਸਗੋਂ ਰੋਜ਼ ਦੇਖਦਾ ਹਾਂ।”
ਪਿਤਾ, ‘‘ਕਿਹੜੀ ਬੁੱਕ ਦੇਖਦਾ ਏਂ ਤੂੰ?”
ਬੇਟਾ, ‘‘ਫੇਸਬੁੱਕ।”