ਹਲਕਾ ਫੁਲਕਾ

ਕਮਲ ਪਾਰਟੀ ਤੋਂ ਰਾਤ ਨੂੰ ਘਰ ਦੇਰ ਨਾਲ ਆਇਆ। ਅਗਲੇ ਦਿਨ ਦੋਸਤਾਂ ਨੇ ਪੁੱਛਿਆ, ‘‘ਤੇਰੇ ਪਾਪਾ ਨੇ ਕੁਝ ਕਿਹਾ ਤਾਂ ਨਹੀਂ?”

ਕਮਲ, ‘‘ਨਾ ਨਾ, ਕੁਝ ਖਾਸ ਨਹੀਂ, ਇਹ ਦੋ ਦੰਦ ਤਾਂ ਮੈਂ ਉਂਝ ਵੀ ਕਢਵਾਉਣੇ ਹੀ ਸਨ।”
********
ਪਤੀ, ‘‘ਰਾਤ ਨੂੰ ਸੁੱਤੀ ਪਈ ਤੂੰ ਬਹੁਤ ਸੋਹਣੀ ਲੱਗ ਰਹੀ ਸੀ।”
ਪਤਨੀ, ‘‘…ਤਾਂ ਜਗਾਇਆ ਕਿਉਂ ਨਹੀਂ, ਇੱਕ ਸੈਲਫੀ ਹੀ ਲੈ ਲੈਂਦੀ।”
********
ਪਤੀ, ‘‘ਸਬਜ਼ੀ ਅੱਜ ਠੀਕ ਨਹੀਂ ਬਣੀ।”
ਪਤਨੀ, ‘‘ਚੁੱਪਚਾਪ ਖਾ ਲੈ, ਇਸੇ ਸਬਜ਼ੀ ਨੂੰ ਫੇਸਬੁਕ ਉੱਤੇ 612 ਵਿਅਕਤੀਆਂ ਨੇ ਲਾਈਕ ਕੀਤਾ ਅਤੇ 600 ਵਿਅਕਤੀਆਂ ਨੇ ਕੁਮੈਂਟ ਵਿੱਚ ਯੰਮੀ ਵੀ ਲਿਖ ਦਿੱਤਾ ਹੈ। ਤੁਹਾਡੇ ਨਖਰੇ ਹੀ ਅਲੱਗ ਹਨ।”