ਹਲਕਾ ਫੁਲਕਾ

ਰੇਣੂ ਆਪਣੇ ਸ਼ਰਾਬੀ ਪਤੀ ਨੂੰ ਡਰਾਉਣ ਲਈ ਕਾਲੇ ਕੱਪੜੇ ਪਾ ਕੇ ਘਰ ਦੇ ਬਾਹਰ ਖੜ੍ਹੀ ਹੋ ਗਈ। ਪਤੀ, ‘‘ਤੂੰ ਕੌਣ?”

ਰੇਣੂ, ‘‘ਊ ਊ ਹਾ ਹਾ, ਇੱਕ ਚੁੜੈਲ।”
ਪਤੀ, ‘‘ਹੱਥ ਮਿਲਾ, ਮੈਂ ਤੇਰੀ ਵੱਡੀ ਭੈਣ ਦਾ ਪਤੀ।”
********
ਹਨੀ ਸਵੇਰੇ-ਸਵੇਰੇ ਕਾਰ ਧੋ ਰਿਹਾ ਸੀ ਤਾਂ ਗੁਆਂਢ ਦੀ ਆਂਟੀ ਨੇ ਪੁੱਛਿਆ, ‘‘ਕਾਰ ਧੋ ਰਹੇ ਹੋ?”
ਹਨੀ, ‘‘ਨਹੀਂ ਆਂਟੀ, ਇਸ ਉਮੀਦ ਨਾਲ ਪਾਣੀ ਦੇ ਰਿਹਾ ਹਾਂ ਕਿ ਸ਼ਾਇਦ ਵੱਡੀ ਹੋ ਕੇ ਬਸ ਬਣ ਜਾਵੇ।”
********
ਇੱਕ ਦੁਕਾਨ ਮੂਹਰੇ ਬੋਰਡ ਲੱਗਾ ਸੀ, ਇਥੇ ਬਿਜਲੀ ਦੇ ਹਰ ਤਰ੍ਹਾਂ ਦੇ ਸਾਮਾਨ ਦੀ ਮੁਰੰਮਤ ਕੀਤੀ ਜਾਂਦੀ ਹੈ।
ਬੋਰਡ ਦੇ ਹੇਠਾਂ ਲਿਖਿਆ ਸੀ, ‘‘ਜੇ ਘੰਟੀ ਨਾ ਵੱਜੇ ਤਾਂ ਦਰਵਾਜ਼ਾ ਖੜਕਾਓ।”
********