ਹਲਕਾ ਫੁਲਕਾ

ਪਤਨੀ (ਪਤੀ ਨੂੰ), ‘‘ਮੈਂ ਕਿਹਾ ਜੀ ਸੁਣਦੇ ਹੋ? ਜੇ ਮੈਂ ਸਮਾਂ ਹੁੰਦੀ ਤਾਂ ਲੋਕ ਮੇਰੀ ਕਿੰਨੀ ਕਦਰ ਕਰਦੇ।”

ਪਤੀ, ‘‘ਲੋਕ ਤੈਨੂੰ ਦੇਖ ਕੇ ਡਰ ਜਾਂਦੇ।”
ਪਤਨੀ, ‘‘ਡਰ ਕਿਉਂ ਜਾਂਦੇ?”
ਪਤੀ, ‘‘ਲੋਕ ਕਹਿੰਦੇ ਕਿ ਦੇਖੋ ਬੁਰਾ ਸਮਾਂ ਆ ਰਿਹਾ ਹੈ।”
********
ਇੱਕ ਔਰਤ ਸਾਨ੍ਹ ਨੂੰ ਘਿਓ ਨਾਲ ਚੋਪੜੀਆਂ ਰੋਟੀਆਂ ਖੁਆ ਰਹੀ ਸੀ। ਉਥੇ ਖੜ੍ਹੇ ਇੱਕ ਵਿਅਕਤੀ ਨੂੰ ਸ਼ੱਕ ਹੋਇਆ ਕਿ ਸ਼ਾਇਦ ਇਹ ਔਰਤ ਸਾਨ੍ਹ ਨੂੰ ਗਾਂ ਸਮਝ ਰਹੀ ਹੈ। ਉਹ ਬੋਲਿਆ, ‘‘ਭੈਣ ਜੀ, ਇਹ ਸਾਨ੍ਹ ਹੈ ਗਾਂ ਨਹੀਂ। ਇਹ ਰੋਜ਼ਾਨਾ ਪਿੰਡ ਵਿੱਚ ਤਿੰਨ-ਚਾਰ ਲੋਕਾਂ ਦੀਆਂ ਹੱਡੀਆਂ ਤੋੜ ਦਿੰਦਾ ਹੈ।”
ਔਰਤ ਬੋਲੀ, ‘‘ਭਰਾ ਜੀ, ਮੈਨੂੰ ਪਤਾ ਹੈ ਕਿ ਇਹ ਸਾਨ੍ਹ ਹੈ। ਮੇਰੇ ਪਤੀ ਹੱਡੀਆਂ ਦੇ ਡਾਕਟਰ ਹਨ। ਉਨ੍ਹਾਂ ਦਾ ਹਸਪਤਾਲ ਇਸ ਸਾਨ੍ਹ ਦੇ ਕਾਰਨ ਹੀ ਚੱਲਦਾ ਹੈ।”
********
ਪਤਨੀ ਮੰਦਰ ਗਈ ਅਤੇ ਮੰਨਤ ਦਾ ਧਾਗਾ ਬੰਨ੍ਹਣ ਲਈ ਹੱਥ ਚੁੱਕੇ। ਫਿਰ ਕੁਝ ਸੋਚ ਕੇ ਮੰਨਤ ਦਾ ਧਾਗਾ ਬੰਨ੍ਹੇ ਬਿਨਾਂ ਹੀ ਹੱਥ ਹੇਠਾਂ ਕਰ ਲਏ।
ਪਤੀ ਪੁੱਛਣ ਲੱਗਾ,‘‘ਇਹ ਕੀ? ਮੰਨਤ ਨਹੀਂ ਮੰਗੀ?”
ਪਤਨੀ, ‘‘ਮੰਗਣ ਹੀ ਗਈ ਸੀ ਕਿ ਰੱਬ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਦੇਵੇ, ਫਿਰ ਸੋਚਿਆ ਕਿਤੇ ਮੈਂ ਹੀ ਨਾ ਨਜਿੱਠੀ ਜਾਵਾਂ।”