ਹਲਕਾ ਫੁਲਕਾ

ਟੀਚਰ, ‘‘ਜਿਸ ਨੂੰ ਕੁਝ ਸੁਣਾਈ ਨਾ ਦੇਵੇ, ਉਸ ਨੂੰ ਕੀ ਕਹੋਗੇ?”

ਸੋਨੂੰ, ‘‘ਕੁਝ ਵੀ ਕਹਿ ਦਿਓ ਸਰ, ਉਸ ਨੂੰ ਕਿਹੜਾ ਸੁਣਾਈ ਦੇਵੇਗਾ।”
********
ਪਾਪਾ ਨਾਸ਼ਤਾ ਕਰ ਰਹੇ ਸੀ ਤੇ ਫੋਨ ਵੱਜਿਆ।
ਪਾਪਾ, ‘‘ਮੇਰੇ ਆਫਿਸ ਤੋਂ ਫੋਨ ਹੋਵੇਗਾ, ਕਹਿ ਦੇਣਾ ਮੈਂ ਘਰ ਨਹੀਂ ਹਾਂ।”
ਬੇਟੀ, ‘‘ਹਾਂ, ਪਾਪਾ ਘਰ ਵਿੱਚ ਹੀ ਹਨ।”
ਪਾਪਾ, ‘‘ਮੈਂ ਤਾਂ ਕਿਹਾ ਸੀ ਕਿ ਮੈਂ ਘਰ ‘ਚ ਨਹੀਂ ਹਾਂ।”
ਬੇਟੀ, ‘‘ਫੋਨ ਮੇਰੇ ਲਈ ਸੀ ਪਾਪਾ।”
********
ਐਡਮਿਨ ਦੇ ਹੱਥ ‘ਚ ਨਵਾਂ ਫੋਨ ਦੇਖ ਕੇ ਦੋਸਤ ਬੋਲਿਆ, ‘‘ਨਵਾਂ ਫੋਨ ਕਦੋਂ ਖਰੀਦਿਆ?”
ਐਡਮਿਨ, ‘‘ਨਵਾਂ ਨਹੀਂ ਹੈ, ਗਰਲ ਫਰੈਂਡ ਦਾ ਹੈ।”
ਦੋਸਤ, ‘‘ਗਰਲ ਫਰੈਂਡ ਦਾ ਫੋਨ ਕਿਉਂ ਲੈ ਆਇਆ?”
ਐਡਮਿਨ, ‘‘ਰੋਜ਼ ਕਹਿੰਦੀ ਸੀ ਮੇਰਾ ਫੋਨ ਨਹੀਂ ਚੁੱਕਦੇ, ਅੱਜ ਮੌਕਾ ਮਿਲਿਆ ਤਾਂ ਚੁੱਕ ਲਿਆਂਦਾ ਹੈ।”