ਇੱਕ ਲੜਕਾ (ਦੂਸਰੇ ਨੂੰ), ‘‘ਤੂੰ ਇੰਨਾ ਪ੍ਰੇਸ਼ਾਨ ਕਿਉਂ ਹੈਂ?”
ਦੂਸਰਾ ਲੜਕਾ, ‘‘ਯਾਰ ਕੁਝ ਲੜਕੀਆਂ ਐਗਜ਼ਾਮ ਦੇਣ ਲਈ ਵੀ ਇੰਨਾ ਸਜ-ਸੰਵਰ ਕੇ ਆਉਂਦੀਆਂ ਹਨ ਕਿ ਸਮਝ ਹੀ ਨਹੀਂ ਆਉਂਦਾ ਕਿ ਖੁਦ ਪਾਸ ਹੋਣ ਆਈਆਂ ਹਨ ਜਾਂ ਦੂਸਰਿਆਂ ਨੂੰ ਫੇਲ੍ਹ ਕਰਾਉਣ…।”
********
ਰਾਮੂ ਅੱਖਾਂ ਦੇ ਡਾਕਟਰ ਕੋਲ ਗਿਆ ਤੇ ਬੋਲਿਆ, ‘‘ਡਾਕਟਰ ਸਾਹਿਬ, ਮੈਂ ਐਨਕ ਲਾ ਕੇ ਪੜ੍ਹ ਸਕਾਂਗਾ ਨਾ?”
ਡਾਕਟਰ, ‘‘ਹਾਂ, ਬਿਲਕੁਲ ਪੜ੍ਹ ਸਕੇਂਗਾ।”
ਰਾਮੂ, ‘‘ਥੈਂਕਯੂ ਡਾਕਟਰ ਸਾਹਿਬ! ਤੁਸੀਂ ਇੱਕ ਅਨਪੜ੍ਹ ਆਦਮੀ ਦੀ ਜ਼ਿੰਦਗੀ ਬਣਾ ਦਿੱਤੀ।”
********
ਮੈਡਮ (ਬੱਚਿਆਂ ਨੂੰ), ‘‘ਜੋ ਮੇਰੇ ਸਵਾਲ ਦਾ ਜਵਾਬ ਦੇਵੇਗਾ, ਉਸ ਨੂੰ ਮੈਂ ਜਲਦੀ ਘਰ ਜਾਣ ਦੇਵਾਂਗੀ।”
ਪ੍ਰਿੰਸ ਨੇ ਤੁਰੰਤ ਆਪਣਾ ਬੈਗ ਬਾਹਰ ਸੁੱਟ ਦਿੱਤਾ।
ਮੈਡਮ ਨੇ ਪੁੱਛਿਆ, ‘‘ਇਹ ਬੈਗ ਕਿਸ ਨੇ ਸੁੱਟਿਆ?”
ਪ੍ਰਿੰਸ, ‘‘ਮੈਂ ਸੁੱਟਿਆ, ਹੁਣ ਘਰ ਜਾਣ ਦਿਓ।”