ਹਲਕਾ ਫੁਲਕਾ

ਨੀਰਜ, ‘‘ਦਰਦ ਅਤੇ ਬੇਵਸੀ ਕੀ ਹੁੰਦੀ ਹੈ?”

ਰੰਜਨ,‘‘ਇਹ ਉਸ ਬੱਚੇ ਤੋਂ ਪੁੱਛੋ ਜਿਸ ਦੀ ਛੁੱਟੀ ਹੋਏ ਨੂੰ 15 ਮਿੰਟ ਹੋ ਗਏ ਹਨ, ਪਰ ਮੈਡਮ ਅਜੇ ਤੱਕ ਪੜ੍ਹਾ ਰਹੀ ਹੈ।”
********
ਨੇਤਾ (ਡਾਕਟਰ ਨੂੰ), ‘‘ਡਾਕਟਰ ਸਾਹਿਬ ਕੁਝ ਅਜਿਹੀ ਦਵਾਈ ਦਿਓ ਕਿ ਮੇਰਾ ਭਾਰ ਛੇਤੀ ਵਧ ਜਾਵੇ।’’
ਡਾਕਟਰ, ‘‘…ਪਰ ਤੁਸੀਂ ਅਜਿਹਾ ਕਿਉਂ ਚਾਹੁੰਦੇ ਹੋ?”
ਨੇਤਾ ਜੀ, ‘‘ਗੱਲ ਇਹ ਹੈ ਕਿ ਛੇਤੀ ਹੀ ਮੈਨੂੰ ਚਾਂਦੀ ਨਾਲ ਤੋਲਿਆ ਜਾਣਾ ਹੈ।”
********
ਚੰਚਲ, ‘‘ਸੁਣਿਆ ਹੈ ਪਤੀ-ਪਤਨੀ ਨੂੰ ਸਵਰਗ ‘ਚ ਨਾਲ-ਨਾਲ ਨਹੀਂ ਰਹਿਣ ਦਿੰਦੇ।”
ਪਤੀ, ‘‘ਪਾਗਲ, ਤਦੇ ਹੀ ਉਸ ਨੂੰ ਸਵਰਗ ਕਹਿੰਦੇ ਹਨ।”