ਹਲਕਾ ਫੁਲਕਾ

ਬੱਬੂ (ਮੰਦਰ ਵਿੱਚ), ‘‘ਰੱਬਾ! ਜੇ ਤੂੰ ਮੈਨੂੰ ਇੱਕ ਹਜ਼ਾਰ ਰੁਪਏ ਦੇਵੇਂਗਾ ਤਾਂ 500 ਰੁਪਏ ਤੇਰੇ ਚਰਨਾਂ ਵਿੱਚ ਅਰਪਿਤ ਕਰ ਦੇਵਾਂਗਾ।”

ਵਾਪਸੀ ‘ਚ ਥੋੜ੍ਹੀ ਦੂਰ ਉਸ ਨੂੰ 500 ਰੁਪਏ ਦਾ ਨੋਟ ਮਿਲਿਆ।
ਬੱਬੂ ਬੋਲਿਆ, ‘‘ਰੱਬਾ, ਇੰਨਾ ਵੀ ਭਰੋਸਾ ਨਹੀਂ ਸੀ, ਆਪਣਾ ਹਿੱਸਾ ਪਹਿਲਾਂ ਹੀ ਕੱਟ ਲਿਆ।”
********
ਪੁਲਸ ਵਾਲਾ, ‘‘ਮੈਡਮ, ਤੁਸੀਂ ਬਹੁਤ ਬਹਾਦਰ ਹੋ। ਤੁਸੀਂ ਡਾਕੂ ਨੂੰ ਬਹੁਤ ਮਾਰਿਆ।”
ਔਰਤ, ‘‘ਮੈਨੂੰ ਕੀ ਪਤਾ ਸੀ ਕਿ ਵਿਚਾਰਾ ਡਾਕੂ ਹੈ, ਮੈਂ ਤਾਂ ਸਮਝੀ ਕਿ ਮੇਰਾ ਪਤੀ ਦੇਰ ਨਾਲ ਮੁੜਿਆ ਹੈ।”
********
ਇੱਕ ਔਰਤ ਨੇ ਮੋਬਾਈਲ ਕੰਪਨੀ ਦੇ ਕਸਟਮਰ ਕੇਅਰ ਨੂੰ ਫੋਨ ਕੀਤਾ ਤੇ ਬੋਲੀ, ‘ਤਿੰਨ ਦਿਨਾਂ ਤੋਂ ਇੰਟਰਨੈਟ ਨਹੀਂ ਚੱਲ ਰਿਹਾ, ਤੁਸੀਂ ਹੀ ਦੱਸੋ ਮੈਂ ਕੀ ਕਰਾਂ?’
ਕਸਟਮਰ ਕੇਅਰ ਅਧਿਕਾਰੀ, ‘‘ਮੈਡਮ, ਓਨੀ ਦੇਰ ਘਰ ਦਾ ਕੁਝ ਕੰਮ ਹੀ ਕਰ ਲਵੋ।”