ਹਲਕਾ ਫੁਲਕਾ

ਕਮਲ (ਡਾਕਟਰ ਜੀ),‘‘ਮੇਰੇ ਸਰੀਰ ‘ਚ ਬਹੁਤ ਖੁਜਲੀ ਹੁੰਦੀ ਹੈ।”

ਡਾਕਟਰ, ‘‘ਮੈਂ ਕੁਝ ਦਵਾਈਆਂ ਲਿਖ ਰਿਹਾ ਹਾਂ, ਲੈ ਲੈਣਾ।”
ਕਮਲ, ‘‘ਡਾਕਟਰ ਸਾਹਿਬ ਕੀ ਇਸ ਨਾਲ ਮੇਰੀ ਖੁਜਲੀ ਠੀਕ ਹੋ ਜਾਵੇਗੀ?”
ਡਾਕਟਰ, ‘‘ਨਹੀਂ, ਇਹ ਦਵਾਈਆਂ ਖੁਜਲੀ ਕਰਨ ਲਈ ਨਹੁੰ ਵਧਾਉਣ ਦੀਆਂ ਹਨ।”
********
ਜਦੋਂ ਅਮਰੀਕਾ ਵਿੱਚ ਲਾਈਟ ਜਾਂਦੀ ਹੈ ਤਾਂ ਉਹ ਪਾਵਰ ਆਫਿਸ ਵਿੱਚ ਫੋਨ ਕਰਦੇ ਹਨ। ਜਦੋਂ ਜਾਪਾਨ ‘ਚ ਲਾਈਟ ਜਾਂਦੀ ਹੈ ਤਾਂ ਫਿਊਜ਼ ਚੈੱਕ ਕਰਦੇ ਹਨ ਅਤੇ ਜਦੋਂ ਆਪਣੇ ਭਾਰਤ ‘ਚ ਲਾਈਟ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਬਾਹਰ ਨਿਕਲ ਕੇ ਦੇਖਦੇ ਹਨ ਕਿ ਸਾਰਿਆਂ ਦੀ ਗਈ ਹੈ ਨਾ…
********
ਮੇਲੇ ‘ਚ ਸੁਰਜੀਤ ਨੇ ਪੁੱਛਿਆ, ‘‘ਇਹ ਬੱਕਰਾ ਕਿੰਨੇ ਦਾ ਹੈ?”
‘‘200 ਰੁਪਏ ਦਾ।” ਦੁਕਾਨਦਾਰ ਨੇ ਜਵਾਬ ਦਿੱਤਾ।
‘‘ਹੈਂ! ਇੰਨਾ ਸਸਤਾ?” ਸੁਰਜੀਤ ਹੈਰਾਨ ਹੋਇਆ।
ਦੁਕਾਨਦਾਰ, ‘‘ਚਾਈਨੀਜ਼ ਹੈ ਕੋਈ ਗਰੰਟੀ ਨਹੀਂ ਹੈ ਕੱਲ੍ਹ ਨੂੰ ਕਤੂਰਾ ਦਿੱਸਣ ਲੱਗ ਪਵੇਗਾ।”