ਹਲਕਾ ਫੁਲਕਾ

ਜੀ ਐੱਸ ਟੀ ਸਮਝਣ ਦਾ ਸਭ ਤੋਂ ਸੌਖਾ ਤਰੀਕਾ: ਮੰਨ ਲਓ ਤੁਸੀਂ ਕੁਆਰੇ ਹੋ, ਦੇਰ ਰਾਤ ਘਰ ਪਹੁੰਚੇ ਤਾਂ ਤੁਹਾਨੂੰ ਪਹਿਲਾਂ ਭੈਣ ਨੂੰ, ਫਿਰ ਭਰਾ ਨੂੰ, ਫਿਰ ਮਾਂ ਨੂੰ ਅਤੇ ਫਿਰ ਪਿਤਾ ਜੀ ਨੂੰ ਜਵਾਬ ਦੇਣਾ ਪੈਂਦਾ ਹੈ…

…ਫਿਰ ਤੁਹਾਡਾ ਵਿਆਹ ਹੋ ਗਿਆ। ਹੁਣ ਤੁਹਾਨੂੰ ਸਿਰਫ ਆਪਣੀ ਘਰਵਾਲੀ ਨੂੰ ਜਵਾਬ ਦੇਣਾ ਪਵੇਗਾ, ਨਾ ਕਿ ਪੂਰੇ ਪਰਵਾਰ ਨੂੰ।
ਪਹਿਲਾ ਪ੍ਰਬੰਧ ਚਿਰਾਂ ਤੋਂ ਚੱਲਦਾ ਸੀ, ਦੂਸਰਾ ਪ੍ਰਬੰਧ ਹੁਣ ਜੀ ਐੱਸ ਟੀ ਵਰਗਾ ਹੈ।
********
ਪਾਰਟੀ ਵਿੱਚ ਪਤੀ ਬਹੁਤ ਮਸਤੀ ਕਰ ਰਿਹਾ ਸੀ ਕਿ ਅਚਾਨਕ ਪਤਨੀ ਨੇ ਉਂਗਲ ਨਾਲ ਇਸ਼ਾਰਾ ਕਰ ਕੇ ਸੱਦਿਆ। ਪਤੀ ਡਰਦਾ ਹੋਇਆ ਆਇਆ ਅਤੇ ਬੋਲਿਆ, ‘‘ਕੀ ਹੋਇਆ?”
ਪਤਨੀ, ‘‘ਹੋਇਆ ਤਾਂ ਕੁਝ ਨਹੀਂ, ਮੈਂ ਬੱਸ ਆਪਣੀ ਇਸ ਉਂਗਲ ਦੀ ਤਾਕਤ ਚੈੱਕ ਕਰ ਰਹੀ ਸੀ ਕਿ ਕਿਤੇ ਕਮਜ਼ੋਰ ਤਾਂ ਨਹੀਂ ਪੈ ਗਈ।”
********
ਨੀਰਜ (ਪਤਨੀ ਨੂੰ), ‘‘ਖਾਣਾ ਜਲਦੀ ਬਣਾ ਦਿਓ, ਦੋ ਵਜੇ ਕੁੱਤਿਆਂ ਦੀ ਰੇਸ ਹੈ, ਮੈਂ ਉਥੇ ਜਾਣਾ ਹੈ…।”
ਪਤਨੀ, ‘‘ਰਹਿਣ ਦਿਓ ਜੀ, ਠੀਕ ਢੰਗ ਨਾਲ ਤੁਰਿਆ ਜਾਂਦਾ ਨਹੀਂ ਅਤੇ ਚੱਲੇ ਹਨ ਰੇਸ ‘ਚ ਹਿੱਸਾ ਲੈਣ।”
********
ਰੰਜਨ, ‘‘ਰਾਤ ਨੂੰ ਫਿਲਮ ‘ਚ ਇੱਕ ਚੁੜੇਲ ਮੇਰੇ ਅੱਗੇ ਪਿੱਛੇ ਘੁੰਮ ਰਹੀ ਸੀ।”
ਮੋਨਿਕਾ, ‘‘ਕਿਹੜੀ ਫਿਲਮ ਸੀ।”
ਰੰਜਨ, ‘‘ਆਪਣੇ ਵਿਆਹ ਦੀ ਮੂਵੀ ਸੀ।”
********