ਹਲਕਾ ਫੁਲਕਾ

ਪਤਨੀ (ਪਤੀ ਨੂੰ), ‘‘ਮੈਂ ਕਿਹਾ ਜੀ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ?”

ਪਤੀ, ‘‘72 ਫੀਸਦੀ।”
ਪਤਨੀ, ‘‘100 ਫੀਸਦੀ ਕਿਉਂ ਨਹੀਂ?”
ਪਤੀ, ‘‘ਪਾਗਲ, ਲਗਜ਼ਰੀ ਉੱਤੇ 28 ਫੀਸਦੀ ਜੀ ਐੱਸ ਟੀ ਲੱਗਦਾ ਹੈ ਨਾ।”
********
ਪਹਿਲਾ ਦੋਸਤ, ‘‘ਮੈਨੂੰ ਪਿਆਰ ਹੋ ਗਿਆ ਹੈ, ਕੋਈ ਵਧੀਆ ਜਿਹਾ ਗਾਣਾ ਲਾ।”
ਦੂਜਾ ਦੋਸਤ, ‘‘ਜ਼ਿੰਦਗੀ ਮੌਤ ਨਾ ਬਨ ਜਾਏ, ਸੰਭਾਲੋ ਯਾਰੋ।”
********
ਮੁੰਡਾ, ‘‘ਤੁਸੀਂ ਕੁੜੀਆਂ ਇੱਕ ਤੋਂ ਜ਼ਿਆਦਾ ਬੁਆਏ ਫਰੈਂਡ ਕਿਉਂ ਬਣਾਉਂਦੀਆਂ ਹੋ?”
ਕੁੜੀ, ‘‘…ਤਾਂ ਜੋ ਕਿਸੇ ਇੱਕ ‘ਤੇ ਇਹ ਮਹਿੰਗਾਈ ਦੀ ਮਾਰ ਨਾ ਪਵੇ।”
********
ਭਾਰਤੀ ਕੁੜੀ, ‘‘ਮੇਰੇ ਚਾਰ ਭਰਾ ਤੇ ਤਿੰਨ ਭੈਣਾਂ ਹਨ। ਤੁਹਾਡੇ ਕਿੰਨੇ ਹਨ?”
ਅੰਗਰੇਜ਼ ਮੁੰਡਾ, ‘‘ਮੇਰਾ ਕੋਈ ਭਰਾ-ਭੈਣ ਨਹੀਂ, ਪਰ ਪਹਿਲੀ ਮੰਮੀ ਤੋਂ ਤਿੰਨ ਪਾਪਾ ਅਤੇ ਪਹਿਲੇ ਪਾਪਾ ਤੋਂ ਚਾਰ ਮੰਮੀਆਂ ਹਨ।”