ਹਲਕਾ ਫੁਲਕਾ

ਪੱਪੂ, ‘‘ਸਾਡੇ ਟੌਮੀ ਨੇ ਮੇਰੀ ਸਾਰੀ ਕਿਤਾਬ ਖਾ ਲਈ।”

ਪ੍ਰੀਤਮ, ‘‘ਉਸ ਨੂੰ ਮੇਰੇ ਕੋਲ ਲੈ ਕੇ ਆ, ਮੈਂ ਉਸ ਨੂੰ ਸਜ਼ਾ ਦੇਵਾਂਗਾ।”
ਪੱਪੂ, ‘‘ਸਜ਼ਾ ਤਾਂ ਮੈਂ ਉਸ ਨੂੰ ਦੇ ਦਿੱਤੀ, ਉਸ ਦੀ ਕੌਲੀ ਵਾਲਾ ਦੁੱਧ ਮੈਂ ਪੀ ਗਿਆ।”
********
ਕੁੜੀ, ‘‘ਮੇਰੇ ਚਿਹਰੇ ‘ਤੇ ਜਲਨ ਹੋ ਰਹੀ ਹੈ।”
ਡਾਕਟਰ, ‘‘ਤੁਹਾਡੇ ਚਿਹਰੇ ਦਾ ਐਕਸ ਰੇਅ ਕਰਨਾ ਪਵੇਗਾ।”
ਕੁੜੀ, ‘‘ਐਕਸ ਰੇਅ ਵਿੱਚ ਕੀ ਹੁੰਦਾ ਹੈ?”
ਡਾਕਟਰ, ‘‘ਚਿਹਰੇ ਦੀ ਫੋਟੋ ਖਿੱਚੀ ਜਾਂਦੀ ਹੈ।”
ਕੁੜੀ, ‘‘ਪੰਜ ਮਿੰਟੋ ਰੁਕੋ, ਮੈਂ ਮੇਕਅਪ ਕਰ ਲਵਾਂ।”
********
ਇੱਕ ਆਦਮੀ ਘਰ ਵਿੱਚ ਡੀ ਵੀ ਡੀ ਦੇਖ ਰਿਹਾ ਸੀ ਅਤੇ ਜ਼ੋਰ-ਸ਼ੋਰ ਨਾਲ ਚੀਕਣ ਲੱਗਾ, ‘ਨਹੀਂ ਨਹੀਂ ਘੋੜੇ ਤੋਂ ਨਾ ਉਤਰ, ਪਾਗਲ ਨਾ ਉਤਰ, ਇਹ ਇੱਕ ਚਾਲ ਹੈ। ਇਥੇ ਜਾਲ ਵਿਛਿਆ ਹੈ। ਕੁੱਤੇ ਦੀ ਮੌਤ ਮਰੇਂਗਾ ਸਾਲਿਆ।’
ਪਤਨੀ ਬੋਲੀ, ‘‘ਕਿਹੜੀ ਫਿਲਮ ਦੇਖ ਰਹੇ ਹੋ?”
ਆਦਮੀ, ‘‘ਆਪਣੇ ਵਿਆਹ ਦੀ ਡੀ ਵੀ ਡੀ ਹੈ।”