ਹਲਕਾ ਫੁਲਕਾ

ਕਮਲਾ ਦੇਵੀ (ਡਾਕਟਰ ਨੂੰ), ‘‘ਡਾਕਟਰ ਸਾਹਿਬ, ਮੈਨੂੰ ਸਰੀਰ ਵਿੱਚ ਬਹੁਤ ਦਰਦ ਰਹਿੰਦਾ ਹੈ। ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦਾ ਅਤੇ ਪਿਛਲੇ ਕੁਝ ਸਮੇਂ ਤੋਂ ਸੁਣਾਈ ਵੀ ਘੱਟ ਦੇ ਰਿਹਾ ਹੈ।”

ਡਾਕਟਰ, ‘‘ਤੁਹਾਡੀ ਕੀ ਉਮਰ ਹੋਵੇਗੀ?”
ਕਮਲਾ ਦੇਵੀ ਜੀ, ‘‘22 ਸਾਲ।”
ਡਾਕਟਰ, ‘‘ਤੁਹਾਡੀ ਤਾਂ ਯਾਦਾਸ਼ਤ ਵੀ ਖਰਾਬ ਹੋ ਗਈ ਹੈ।”
*************
ਮਾਲਕ, ‘‘ਕਿਊਂ ਭਰਾ, ਅੱਜ ਵੀ ਕੋਈ ਆਰਡਰ ਮਿਲਿਆ ਹੈ ਜਾਂ ਨਹੀਂ?”
ਸੇਲਜ਼ਮੈਨ, ‘‘ਹਾਂ, ਅੱਜ ਹਰ ਥਾਂ ਦੋ-ਦੋ ਆਰਡਰ ਮਿਲੇ।”
ਮਾਲਕ ਖੁਸ਼ ਹੁੰਦੇ ਹੋਏ, ‘‘ਚੰਗਾ, ਕੀ-ਕੀ?”
ਸੇਲਜ਼ਮੈਨ, ‘‘ਪਹਿਲਾ ਕਹਿੰਦਾ: ਦੌੜ ਜਾਓ ਅਤੇ ਦੂਜਾ ਫਿਰ ਕਦੇ ਨਹੀਂ ਆਉਣਾ।”
********
ਪਤੀ ਪਤਨੀ ਸ਼ਾਪਿੰਗ ਕਰ ਕੇ ਪਰਤੇ ਤਾਂ ਪਤਨੀ ਦੀ ਫਜੂਲ ਖਰਚੀ ਤੋਂ ਪਤੀ ਦਾ ਸਿਰ ਚਕਰਾ ਗਿਆ ਸੀ। ਘਰ ਪਹੁੰਚ ਕੇ ਪਤੀ ਨੇ ਕਿਹਾ, ‘‘ਜਾਣਦੀ ਹੈਂ, ਕੱਲ੍ਹ ਦਫਤਰ ਜਾਂਦੇ ਸਮੇਂ ਮੇਰੇ ਪਰਸ ‘ਚ ਜ਼ਹਿਰ ਖਾਣ ਦੇ ਪੈਸੇ ਵੀ ਨਹੀਂ ਹੋਣਗੇ।”
ਪਤਨੀ ਨੇ ਲਾਪਰਵਾਹੀ ਨਾਲ ਕਿਹਾ, ‘‘ਕੋਈ ਗੱਲ ਨਹੀਂ, ਮੈਂ 10 ਦਾ ਨੋਟ ਪਰਸ ‘ਚ ਰੱਖ ਦਿਆਂਗੀ।”
ਪਤੀ (ਪਤਨੀ ਨੂੰ), ‘‘ਮੈਨੂੰ ਆਪਣੇ ਡਰਾਈਵਰ ਨੂੰ ਡਿਸਮਿਸ ਕਰਨਾ ਪਏਗਾ। ਕੰਬਖਤ ਨੇ ਚਾਰ ਵਾਰੀ ਮੇਰੀ ਜਾਨ ਲੈ ਲਈ ਹੁੰਦੀ?”
ਪਤਨੀ (ਪਤੀ ਨੂੰ), ‘‘ਉਸ ਨੂੰ ਇੱਕ ਮੌਕਾ ਹੋਰ ਦੇ ਦਿਓ।”