ਹਲਕਾ ਫੁਲਕਾ

ਬੰਟੂ, ‘‘ਰੱਬਾ! ਮੈਂ ਪਾਪੀ ਹਾਂ।

ਮੈਨੂੰ ਦਰਦ ਦੇ, ਦੁੱਖ ਦੇ,
ਮੈਨੂੰ ਬਰਬਾਦ ਕਰ ਦੇ,
ਪ੍ਰੇਸ਼ਾਨੀ ਦੇ,
ਮੇਰੇ ਪਿੱਛੇ ਭੂਤ ਲਾ ਦੇ।”
ਰੱਬ, ‘‘ਓਏ! ਇੱਕੋ ਲਾਈਨ ਵਿੱਚ ਬੋਲ ਨਾ ਕਿ ਘਰਵਾਲੀ ਚਾਹੀਦੀ ਹੈ।”
********
ਇੱਕ ਦੁਕਾਨਦਾਰ ਆਪਣੇ ਗਾਹਕ ਦੇ ਵਿਆਹ ਵਿੱਚ ਗਿਆ। ਖਾਣਾ ਖਾਣ ਤੋਂ ਬਾਅਦ ਉਹ ਲਿਫਾਫਾ ਫੜਾ ਕੇ ਆ ਗਿਆ।
ਦੂਜੇ ਦਿਨ ਗਾਹਕ ਨੇ ਸਾਰੇ ਲਿਫਾਫੇ ਖੋਲ੍ਹੇ, ਦੁਕਾਨਦਾਰ ਦੇ ਲਿਫਾਫੇ ਵਿੱਚੋਂ ਇੱਕ ਹਿਸਾਬ ਵਾਲੀ ਪਰਚੀ ਨਿਕਲੀ, ਜਿਸ ‘ਤੇ ਲਿਖਿਆ ਸੀ :
ਪਿਛਲਾ ਬਕਾਇਆ 845
ਵਿਆਹ ਦੇ ਜਮ੍ਹਾ 100
ਟੋਟਲ ਬਾਕੀ 745
********
ਚਿੰਟੂ ‘ਤੇ ਬਿਜਲੀ ਦੀ ਤਾਰ ਡਿੱਗ ਪਈ। ਉਹ ਤੜਫ-ਤੜਫ ਕੇ ਮਰਨ ਹੀ ਵਾਲਾ ਸੀ ਕਿ ਅਚਾਨਕ ਉਸ ਨੂੰ ਯਾਦ ਆਇਆ ਕਿ ਬਿਜਲੀ ਤਾਂ ਦੋ ਦਿਨਾਂ ਤੋਂ ਬੰਦ ਹੈ। ਵਾਪਸ ਉਠ ਕੇ ਉਹ ਹੱਸਦਾ ਹੋਇਆ ਬੋਲਿਆ, ‘‘ਸਾਲਾ, ਯਾਦ ਨਾ ਆਉਂਦਾ ਤਾਂ ਮਰ ਹੀ ਜਾਂਦਾ।”
********