ਹਲਕਾ ਫੁਲਕਾ

ਇੱਕ ਵਾਰ ਇੱਕ ਮਰੀਜ਼ ਅੱਖਾਂ ਦੇ ਡਾਕਟਰ ਕੋਲ ਪਹੁੰਚਿਆ ਤੇ ਬੋਲਿਆ, ‘‘ਡਾਕਟਰ ਸਾਹਿਬ, ਮੈਨੂੰ ਅੱਖਾਂ ਦੇ ਸਾਹਮਣੇ ਧੱਬੇ ਨਜ਼ਰ ਆਉਂਦੇ ਹਨ।”

ਡਾਕਟਰ, ‘‘ਕੀ ਨਵੀਂ ਐਨਕ ਦਾ ਕੋਈ ਫਾਇਦਾ ਨਹੀਂ ਹੋਇਆ?”
ਮਰੀਜ਼, ‘‘ਹਾਂ ਹੋਇਆ ਹੈ, ਨਾ, ਹੁਣ ਉਹ ਧੱਬੇ ਜ਼ਿਆਦਾ ਸਾਫ ਨਜ਼ਰ ਆਉਂਦੇ ਹਨ।”
********
ਇੱਕ ਮੁੰਡਾ ਜਿਵੇਂ ਹੀ ਕਾਲਜ ਪਹੁੰਚਿਆ, ਖੁਸ਼ੀ ਨਾਲ ਉਛਲਣ ਲੱਗਾ।
ਦੋਸਤ ਨੇ ਪੁੱਛਿਆ, ‘‘ਕੀ ਗੱਲ ਹੋਈ, ਇੰਨਾ ਖੁਸ਼ ਕਿਉਂ ਏਂ?”
ਮੁੰਡਾ, ‘‘ਅੱਜ ਪਹਿਲੀ ਵਾਰ ਮੇਰੇ ਨਾਲ ਕਿਸੇ ਕੁੜੀ ਨੇ ਮੈਟਰੋ ਵਿੱਚ ਗੱਲ ਕੀਤੀ।”
ਦੋਸਤ, ‘‘ਵਾਹ ਬਈ, ਕੀ ਗੱਲ ਕੀਤੀ?”
ਮੁੰਡਾ, ‘‘ਮੈਂ ਬੈਠਾ ਸੀ ਕਿ ਕੁੜੀ ਬੋਲੀ; ਉਠੋ, ਇਹ ਲੇਡੀਜ਼ ਸੀਟ ਹੈ।”
********
ਸੰਨੀ ਰੋ ਰਿਹਾ ਸੀ। ਅੰਕਲ ਨੇ ਪੁੱਛਿਆ, ‘‘ਬੇਟਾ, ਰੋ ਕਿਉਂ ਰਿਹਾ ਏਂ?”
ਸੰਨੀ, ‘‘10 ਰੁਪਏ ਦਿਓ, ਫਿਰ ਦੱਸਾਂਗਾ।”
ਅੰਕਲ ਨੇ ਉਸ ਨੂੰ 10 ਰੁਪਏ ਦੇ ਦਿੱਤੇ ਅਤੇ ਪੁੱਛਿਆ, ‘‘ਹੁਣ ਦੱਸ, ਕਿਉਂ ਰੋ ਰਿਹਾ ਸੀ?”
ਸੰਨੀ, ‘‘ਮੈਂ ਤਾਂ 10 ਰੁਪਏ ਲੈਣ ਲਈ ਰੋ ਰਿਹਾ ਸੀ।”