ਹਲਕਾ ਫੁਲਕਾ

ਇੱਕ ਕੁੜੀ ਨੇ ਆਪਣਾ ਮੰਗੇਤਰ ਸਹੇਲੀ ਨੂੰ ਦਿਖਾਇਆ ਤਾਂ ਸਹੇਲੀ ਬੋਲੀ, ‘‘ਮੁੰਡਾ ਤਾਂ ਠੀਕ-ਠਾਕ ਹੈ, ਪਰ ਜਦੋਂ ਹੱਸਦਾ ਹੈ, ਇਸ ਦੇ ਦੰਦ ਬਿਲਕੁਲ ਚੰਗੇ ਨਹੀਂ ਲੱਗਦੇ।”

ਕੁੜੀ ਬੋਲੀ, ‘‘ਉਂਝ ਵੀ ਮੈਂ ਵਿਆਹ ਤੋਂ ਬਾਅਦ ਇਸ ਨੂੰ ਹੱਸਣ ਦਾ ਮੌਕਾ ਨਹੀਂ ਦੇਣ ਲੱਗੀ।”
********
ਇੱਕ ਆਦਮੀ ਦੀ ਪਤਨੀ ਮਰ ਗਈ।
ਸ਼ੋਕ ਸਭਾ ਵਿੱਚ ਆਏ ਇੱਕ ਦੋਸਤ ਨੇ ਪੁੱਛਿਆ, ‘‘ਕਿਵੇਂ ਹੋਇਆ ਇਹ?”
ਆਦਮੀ, ‘‘ਕੁਝ ਨਹੀਂ, ਚਾਹ ਪੀ ਰਹੀ ਸੀ ਅਤੇ ਅਚਾਨਕ…।”
ਦੋਸਤ, ‘‘ਕੀ ਉਹ ਵਾਲੀ ਚਾਹ ਪੱਤੀ ਬਚੀ ਹੈ?”
********
ਪਤਨੀ (ਪਤੀ ਨੂੰ), ‘‘ਮੈਂ ਬਚਾਂਗੀ ਨਹੀਂ, ਮਰ ਜਾਵਾਂਗੀ।”
ਪਤੀ, ‘‘ਮੈਂ ਵੀ ਮਰ ਜਾਵਾਂਗੀ ਪਾਗਲ।”
ਪਤਨੀ, ‘‘ਮੈਂ ਤਾਂ ਬੀਮਾਰ ਹਾਂ, ਇਸ ਲਈ ਮਰ ਜਾਵਾਂਗੀ। ਤੁਸੀਂ ਕਿਉਂ ਮਰੋਗੇ ਭਲਾ?”
ਪਤੀ, ‘‘ਮੈਂ ਇੰਨੀ ਖੁਸ਼ੀ ਬਰਦਾਸ਼ਤ ਨਹੀਂ ਕਰ ਸਕਦਾ।”