ਹਲਕਾ ਫੁਲਕਾ

ਮਨੋਜ (ਡਾਕਟਰ ਨੂੰ), ‘‘ਜਦੋਂ ਮੈਂ ਸੌਂਦਾ ਹਾਂ ਤਾਂ ਸੁਫਨੇ ਵਿੱਚ ਬਾਂਦਰ ਫੁੱਟਬਾਲ ਖੇਡਦੇ ਹਨ।”

ਡਾਕਟਰ, ‘‘ਕੋਈ ਦਿੱਕਤ ਨਹੀਂ, ਇਹ ਗੋਲੀ ਰਾਤ ਨੂੰ ਸੌਣ ਤੋਂ ਪਹਿਲਾਂ ਖਾ ਲੈਣਾ।”
ਮਨੋਜ, ‘‘ਕੱਲ੍ਹ ਖਾਵਾਂਗਾ, ਅੱਜ ਤਾਂ ਉਨ੍ਹਾ ਦਾ ਫਾਈਨਲ ਹੈ।”
********
ਟੀਚਰ, ‘‘ਕੱਲ੍ਹ ਹੋਮਵਰਕ ਨਾ ਕੀਤਾ ਤਾਂ ਮੁਰਗਾ ਬਣਾਵਾਂਗਾ।”
ਵਿਦਿਆਰਥੀ, ‘‘ਸਰ, ਮੁਰਗਾ ਤਾਂ ਮੈਂ ਨਹੀਂ ਖਾਂਦਾ, ਮਟਰ-ਪਨੀਰ ਬਣਾ ਲੈਣਾ।”
********
ਮਾਂ, ‘‘ਇਹ ਲੈ ਬੇਟਾ 1500 ਰੁਪਏ।”
ਪੱਪੂ, ‘‘ਇਹ ਕਿਸ ਲਈ ਮੰਮੀ?”
ਮਾਂ, ‘‘ਬੇਟਾ, ਤੂੰ ਜਦੋਂ ਤੋਂ ਫੇਸਬੁਕ ਚਲਾਉਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਰਾਤ ਨੂੰ ਚੌਕੀਦਾਰ ਨਹੀਂ ਰੱਖਣਾ ਪਿਆ…। ਰੱਖ ਲੈ, ਇਹ ਤੇਰੀ ਮਿਹਨਤ ਦੀ ਕਮਾਈ ਹੈ ਪਾਗਲ।”