ਹਲਕਾ ਫੁਲਕਾ

ਪਤੀ (ਪਤਨੀ ਨੂੰ),‘‘ਤੇਰੇ ਇਸ ਮਟਰ ਪਨੀਰ ਵਿੱਚ ਮਟਰ ਦਿੱਦੇ ਨੇ, ਪਰ ਪਨੀਰ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ।”

ਪਤਨੀ (ਮੁਸਕਰਾ ਕੇ), ‘‘ਤੁਸੀਂ ਕਦੇ ਗੁਲਾਬ ਜਾਮਣ ਵਿੱਚ ਗੁਲਾਬ ਤੇ ਜਾਮਣ ਦੇਖੇ ਹਨ? ਤੁਹਾਨੂੰ ਇਸ ਆਈਟਮ ਵਿੱਚ ਇੱਕ ਚੀਜ਼ ਤਾਂ ਨਜ਼ਰ ਆ ਰਹੀ ਹੈ ਨਾ।”
********
ਪਤੀ (ਪਤਨੀ ਨੂੰ), ‘‘ਸੈਲਫ ਕੰਟਰੋਲ ਤਾਂ ਕੋਈ ਤੇਰੇ ਕੋਲੋਂ ਸਿੱਖੇ ! ਮੰਨਣਾ ਪਵੇਗਾ!!!”
ਪਤਨੀ (ਖੁਸ਼ੀ ਤੇ ਮਾਣ ਨਾਲ), ‘‘ਇਹ ਤਾਂ ਠੀਕ ਹੈ!! ਪਰ ਕਿਸ ਗੱਲ ‘ਤੇ!!”
ਪਤੀ, ‘‘ਸਰੀਰ ਵਿੱਚ ਇੰਨੀ ‘ਸ਼ੂਗਰ’ ਹੈ, ਪਰ ਮਜਾਲ ਹੈ ਕਿ ਕਦੇ ਜ਼ੁਬਾਨ ‘ਤੇ ਆਉਣ ਦਿੱਤੀ ਹੋਵੇ।”
********
ਪ੍ਰੇਮੀ, ‘‘ਮੈਂ ਤੈਨੂੰ ਅਜਿਹਾ ਪਿਆਰ ਕਰਦਾ ਹਾਂ ਡੀਅਰ, ਜਿਸ ਤਰ੍ਹਾਂ ਦਾ ਕਦੇ ਕਿਸੇ ਨੇ ਤੈਨੂੰ ਨਹੀਂ ਕੀਤਾ ਹੋਵੇਗਾ।”
ਪ੍ਰੇਮਿਕਾ, ‘‘…ਪਰ ਮੈਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਆ ਰਿਹਾ।”