ਹਲਕਾ ਫੁਲਕਾ

ਪੱਪੂ ਆਪਣੀ ਗਰਲ ਫਰੈਂਡ ਨੂੰ ਲੈ ਕੇ ਹੋਟਲ ਵਿੱਚ ਡਿਨਰ ਕਰਨ ਗਿਆ।

ਉਹ ਬੋਲਿਆ, ‘‘ਬੋਲ ਬੇਬੀ, ਕੀ ਮੰਗਵਾਵਾਂ?”
ਗਰਲਫਰੈਂਡ, ‘‘ਮੇਰੇ ਲਈ ਤਾਂ ਬੱਸ ਪੀਜ਼ਾ ਮੰਗਵਾ ਦੇਹ ਅਤੇ ਆਪਣੇ ਲਈ ਐਂਬੂਲੈਂਸ ਮੰਗਵਾ ਲੈ।”
ਪੱਪੂ (ਹੈਰਾਨ ਹੋ ਕੇ), ‘‘ਹੈਂ! ਐਂਬੂਲੈਂਸ ਕਿਉਂ?”
ਗਰਲਫਰੈਂਡ, ‘‘…ਕਿਉਂਕਿ ਪਿੱਛੇ ਤੇਰੀ ਘਰ ਵਾਲੀ ਖੜੀ ਹੈ।”
********
ਅਧਿਆਪਕ, ‘‘ਤੂੰ ਪੰਛੀਆਂ ਬਾਰੇ ਸਭ ਜਾਣਦਾ ਏਂ?”
ਕਮਲ, ‘‘ਜੀ ਸਰ।”
ਅਧਿਆਪਕ, ‘‘ਚੰਗਾ ਇਹ ਦੱਸ ਕਿ ਕਿਹੜਾ ਪੰਛੀ ਉਡ ਨਹੀਂ ਸਕਦਾ?”
ਕਮਲ, ‘‘ਮਰਿਆ ਹੋਇਆ ਪੰਛੀ।”
********
ਬੰਟੀ, ‘‘ਪਾਪਾ, ਹੁਣ ਤੁਹਾਨੂੰ ਗਾਂ ਲਈ ਤੂੜੀ ਲਿਆਉਣ ਦੀ ਲੋੜ ਨਹੀਂ।”
ਪਿਤਾ, ‘‘ਕਿਉਂ ਬੇਟਾ?”
ਬੰਟੀ, ‘‘ਅੱਜ ਅਧਿਆਪਕ ਨੇ ਕਿਹਾ ਕਿ ਮੇਰੇ ਸਿਰ ਵਿੱਚ ਤੂੜੀ ਭਰੀ ਹੋਈ ਹੈ।”