ਹਲਕਾ ਫੁਲਕਾ

ਵਿਮਲਾ ਨੇ ਆਪਣੀ ਨੌਕਰਾਣੀ ਨੂੰ ਪੁੱਛਿਆ,‘‘ਤੂੰ ਮਿਸਿਜ਼ ਵਰਮਾ ਦੇ ਕੰਮ ਕਰਨਾ ਕਿਉਂ ਛੱਡ ਦਿੱਤਾ?”

ਨੌਕਰਾਣੀ ਨੇ ਦੱਸਿਆ, ‘‘ਵਰਮਾ ਸਾਹਿਬ ਨੇ ਮੇਰੇ ਨਾਲ ਛੇੜਖਾਨੀ ਕੀਤੀ ਸੀ।”
‘‘ਉਦੋਂ ਤਾਂ ਤੈਨੂੰ ਬਹੁਤ ਬੁਰਾ ਲੱਗਾ ਹੋਵੇਗਾ?”
ਨੌਕਰਾਣੀ ਬੋਲੀ, ‘‘ਨਹੀਂ, ਵਰਮਾ ਮੇਮ ਸਾਹਿਬ ਨੂੰ ਬੁਰਾ ਲੱਗਾ ਸੀ।”
********
ਹੋਟਲ ਵਿੱਚ ਆਰਡਰ ਦੇਣ ਪਿੱਛੋਂ ਕਾਫੀ ਸਮੇਂ ਬਾਅਦ ਵੀ ਖਾਣਾ ਨਹੀਂ ਆਇਆ ਤਾਂ ਮੋਹਨ ਲਾਲ ਨੇ ਜ਼ਰਾ ਚੀਕ ਕੇ ਪੁੱਛਿਆ, ‘‘ਹੁਣ ਤੱਕ ਖਾਣਾ ਤਿਆਰ ਨਹੀਂ ਹੋਇਆ ਕੀ?”
ਵੇਟਰ ਨੇ ਕਿਹਾ, ‘‘ਖਾਣਾ ਤਾਂ ਕੱਲ੍ਹ ਦਾ ਤਿਆਰ ਹੈ, ਪਰ ਗਰਮ ਕਰਨ ‘ਚ ਥੋੜ੍ਹਾ ਸਮਾਂ ਲੱਗ ਰਿਹਾ ਹੈ।”
********
ਦੋ ਔਰਤਾਂ ਇੱਕ ਫੰਕਸ਼ਨ ਵਿੱਚ ਗਈਆਂ। ਉਥੇ ਪਹਿਲੀ ਔਰਤ ਜਿਸ ਜਗ੍ਹਾ ਵੀ ਬੈਠਣ ਲੱਗਦੀ, ਤਾਂ ਦੂਜੀ ਔਰਤ ਕਹਿੰਦੀ, ‘‘ਦੀਦੀ ਠਹਿਰੋ।”
ਫਿਰ ਉਸ ਜਗ੍ਹਾ ਨੂੰ ਆਪਣੇ ਦੁਪੱਟੇ ਨਾਲ ਸਾਫ ਕਰ ਕੇ ਕਹਿੰਦੀ,‘‘ਹੁਣ ਬੈਠੋ।”
ਜਦ ਤਿੰਨ ਚਾਰ ਵਾਰ ਅਜਿਹਾ ਹੋਇਆ ਤਾਂ ਇੱਕ ਔਰਤ ਨੇ ਪੁੱਛ ਹੀ ਲਿਆ, ‘‘ਭੈਣ, ਤੂੰ ਵਾਰ-ਵਾਰ ਇਸ ਔਰਤ ਦੇ ਬੈਠਣ ਦੀ ਜਗ੍ਹਾ ਕਿਉਂ ਸਾਫ ਕਰ ਰਹੀ ਏਂ?”
ਔਰਤ ਬੋਲੀ, ‘‘ਕੀ ਕਰਾਂ ਭੈਣ? ਇਹ ਮੇਰੀ ਜੇਠਾਣੀ ਹੈ ਅਤੇ ਅੱਜ ਮੇਰੀ ਸਾੜ੍ਹੀ ਪਹਿਨ ਕੇ ਆਈ ਹੈ।”