ਹਲਕਾ ਫੁਲਕਾ

ਪਤਨੀ, ‘‘ਮੈਂ ਤੁਹਾਡੀ ਨੀਲੀ ਸ਼ਰਟ ਪ੍ਰੈੱਸ ਕਰ ਰਹੀ ਸੀ ਤਾਂ ਸ਼ਰਟ ਥੋੜ੍ਹੀ ਜਿਹੀ ਸੜ ਗਈ।”

ਪਤੀ, ‘‘ਕੋਈ ਗੱਲ ਨਹੀਂ, ਮੇਰੇ ਕੋਲ ਉਹੋ ਜਿਹੀ ਇੱਕ ਹੋਰ ਨੀਲੀ ਸ਼ਰਟ ਹੈ।”
ਪਤਨੀ, ‘‘ਪਤਾ ਹੈ ਮੈਨੂੰ, ਇਸ ਲਈ ਉਸ ਸ਼ਰਟ ਦਾ ਓਨਾ ਹੀ ਕੱਪੜਾ ਕੱਟ ਕੇ ਮੈਂ ਉਸ ਸੜੀ ਹੋਈ ਸ਼ਰਟ ਵਿੱਚ ਜੋੜ ਦਿੱਤਾ ਹੈ।”
********
ਪਤੀ (ਪਤਨੀ ਨੂੰ), ‘‘ਮੈਨੂੰ ਪਤਾ ਲੱਗਾ ਹੈ ਕਿ ਤੂੰ ਮੇਰੇ ਜਾਣ ਤੋਂ ਬਾਅਦ ਮੇਰਾ ਕੋਟ ਫੜ ਕੇ ਰੋਂਦੀ ਹੈਂ। ਕੀ ਤੂੰ ਮੈਨੂੰ ਇੰਨਾ ਪ੍ਰੇਮ ਕਰਦੀ ਹੈਂ?”
ਪਤਨੀ (ਪਤੀ ਨੂੰ), ‘‘ਮੈਂ ਤਾਂ ਕੋਟ ਫੜ ਕੇ ਇੰਨਾ ਇਸ ਲਈ ਰੋਂਦੀ ਹੁੰਦੀ ਸੀ ਕਿ ਇੰਨਾ ਲੱਭਣ ਉੱਤੇ ਵੀ ਇੱਕ ਰੁਪਿਆ ਤੱਕ ਨਹੀਂ ਮਿਲਿਆ।”
********
ਚੋਰ ਦੀ ਪਤਨੀ ਨੇ ਚੀਕ ਕੇ ਕਿਹਾ, ‘‘ਘਰ ਵਿੱਚ ਦਾਲ ਨਹੀਂ ਹੈ। ਲਿਆ ਦਿਓ।”
ਚੋਰ, ‘‘ਇੰਨੀ ਵੀ ਕੀ ਕਾਹਲੀ ਹੈ? ਜ਼ਰਾ ਦੁਕਾਨਾਂ ਤਾਂ ਬੰਦ ਹੋ ਜਾਣ ਦਿਓ।”