ਹਲਕਾ ਫੁਲਕਾ

ਮਹਿੰਦਰ, ‘‘ਤੈਨੂੰ ਕੁੜੀ ਪਟਾਉਣ ਦਾ ਸਾਲਿਡ ਆਈਡੀਆ ਦੱਸਾਂ?”

ਅਤੁਲ, ‘‘ਹਾਂ, ਦੱਸ ਤਾਂ ਜ਼ਰਾ।”
ਮਹਿੰਦਰ, ‘‘ਰਸਤੇ ‘ਚੋਂ ਲੰਘਦੀ ਕੁੜੀ ਨੂੰ ਜਾ ਕੇ ਪਿੱਛਂ ਫੜ ਲੈ, ਹੱਸ ਪਈ ਤਾਂ ਸਮਝ ਲੈ ਕਿ ਫਸ ਗਈ।”
ਅਤੁਲ, ‘‘…ਤੇ ਜੇ ਚੀਕਣ ਲੱਗ ਪਈ ਤਾਂ?”
ਮਹਿੰਦਰ, ‘‘ਓ ਯਾਰ, ਫਿਰ ਕਹਿ ਦੇਵੀਂ; ਦੀਦੀ ਡਰ ਗਈ, ਦੀਦੀ ਡਰ ਗਈ।”
********
ਅਧਿਆਪਕ (ਵਿਦਿਆਰਥੀ ਨੂੰ), ‘‘ਵਾਕ ਪੂਰਾ ਕਰ; ਅਰਲੀ ਟੂ ਬੈਡ, ਅਰਲੀ ਟੂ ਰਾਈਜ਼…।”
ਵਿਦਿਆਰਥੀ, ‘‘ਮਤਲਬ ਇਸ ਵਿਅਕਤੀ ਕੋਲ ਨਾ ਤਾਂ ਵਾਈ-ਫਾਈ, ਨਾ ਹੀ ਵਾਈਫ।”
********
ਗੁੱਲੂ, ‘‘ਡਾਕਟਰ ਸਾਹਿਬ ਮੈਨੂੰ ਤੁਰੰਤ ਭੁੱਲਣ ਦੀ ਬਿਮਾਰੀ ਹੈ।”
ਡਾਕਟਰ, ‘‘ਕਦੋਂ ਤੋਂ ਹੈ ਇਹ ਬਿਮਾਰੀ?”
ਗੁੱਲੂ, ‘‘ਕਿਹੜੀ ਬਿਮਾਰੀ…?”