ਹਲਕਾ ਫੁਲਕਾ

ਸ਼ਾਂਤਾ ਬਾਈ, ‘‘ਹਿੰਦੋਸਤਾਨ ਦੀ ਔਰਤ ਖੁਦ ਤਾਂ ਪਤੀ ਨਾਲ ਪਿਆਰ ਕਰੇਗੀ ਨਹੀਂ।”

ਵੀਨਾ, ‘‘…ਤਾਂ ਫਿਰ?”
ਸ਼ਾਂਤਾ ਬਾਈ, ‘‘ਗੁਆਂਢਣ ਨਾ ਕਰਨ ਲੱਗ ਜਾਵੇ, ਇਸ ਦਾ ਪੂਰਾ ਧਿਆਨ ਰੱਖਦੀ ਹੈ।”
********
ਮੁੰਡਾ (ਗੁਣਗੁਣਾਉਂਦਾ ਹੋਇਆ), ‘‘ਮੁਸਕੁਰਾਨੇ ਕੀ ਵਜਹ ਤੁਮ ਹੋ…।”
ਕੁੜੀ, ‘‘ਕੀ ਸੱਚਮੁੱਚ?”
ਮੁੰਡਾ, ‘‘ਹਾਂ, ਤੇਰੀ ਸ਼ਕਲ ਹੀ ਅਜਿਹੀ ਹੈ ਕਿ ਦੇਖ ਕੇ ਹੀ ਹਾਸਾ ਨਿਕਲ ਜਾਂਦਾ ਹੈ।”
********
ਅਧਿਆਪਕ (ਵਿਦਿਆਰਥੀਆਂ ਤੋਂ), ‘‘ਉਸ ਨੇ ਕੱਪੜੇ ਧੋਤੇ ਅਤੇ ਉਸ ਨੂੰ ਕੱਪੜੇ ਧੋਣੇ ਪਏ, ਇਨ੍ਹਾਂ ਦੋਵਾਂ ਵਾਕਾਂ ਵਿੱਚ ਫਰਕ ਦੱਸੋ।”
ਇੱਕ ਵਿਦਿਆਰਥੀ, ‘‘ਸਰ, ਪਹਿਲੇ ਵਾਕ ਤੋਂ ਵਿਅਕਤੀ ਦੇ ਕੁੁਆਰੇ ਹੋਣ ਤੇ ਦੂਸਰੇ ਤੋਂ ਉਸ ਦੇ ਵਿਆਹੇ ਹੋਣ ਦਾ ਪਤਾ ਲੱਗਦਾ ਹੈ।”