ਹਲਕਾ ਫੁਲਕਾ

ਇੱਕ ਬਜ਼ੁਰਗ ਜੋੜਾ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ, ਅਚਾਨਕ ਪਤੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ।

ਪਤਨੀ ਪੁੱਛਣ ਲੱਗੀ, ‘‘ਕੀ ਗੱਲ ਹੋਈ, ਇੰਨੇ ਭਾਵੁਕ ਕਿਉਂ ਹੋ ਰਹੇ ਹੋ?”
ਪਤੀ ਬੋਲਿਆ, ‘‘ਮੈਨੂੰ ਅੱਜ ਉਹ ਦਿਨ ਯਾਦ ਆ ਗਿਆ ਜਦੋਂ ਵਿਆਹ ਤੋਂ ਪਹਿਲਾਂ ਤੇਰੇ ਪਿਤਾ ਨੇ ਮੈਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਜੇ ਮੇਰੀ ਬੇਟੀ ਵੱਲ ਦੇਖਿਆ ਤਾਂ 50 ਸਾਲ ਲਈ ਜੇਲ੍ਹ ਭਿਜਵਾ ਦੇਵਾਂਗਾ। ਜੇ ਉਨ੍ਹਾਂ ਅਜਿਹਾ ਕਰ ਦਿੱਤਾ ਹੁੰਦਾ ਤਾਂ ਕੱਲ੍ਹ ਮੈਂ ਆਜ਼ਾਦ ਹੋ ਜਾਂਦਾ।”
********
ਪਾਪਾ, ‘‘ਬੇਟਾ, ਮੇਰੇ ਲਈ ਇੱਕ ਗਲਾਸ ਪਾਣੀ ਲਿਆਵੀਂ।”
ਛੋਟਾ ਬੇਟਾ, ‘‘ਨਹੀਂ ਲਿਆਵਾਂਗਾ।”
ਵੱਡਾ ਬੇਟਾ, ‘‘ਰਹਿਣ ਦਿਓ ਪਾਪਾ। ਇਹ ਤਾਂ ਹੈ ਹੀ ਬਦਤਮੀਜ਼, ਤੁਸੀਂ ਖੁਦ ਲੈ ਲਵੋ ਤੇ ਨਾਲੇ ਮੇਰੇ ਲਈ ਵੀ ਲੈਂਦੇ ਆਉਣਾ।”
********
ਸੰਜੀਵ, ‘‘ਮੈਨੂੰ ਲੱਗਦਾ ਹੈ ਕਿ ਮੈਨੂੰ ਬਰਡ ਫਲੂ ਹੋ ਗਿਆ ਹੈ।”
ਮਹਿੰਦਰ, ‘‘ਤੈਨੂੰ ਅਜਿਹਾ ਕਿਉਂ ਲੱਗਦਾ ਹੈ?”
ਸੰਜੀਵ, ‘‘ਸਵੇਰ ਤੋਂ ਮੇਰਾ ਮਨ ਉਡਣ ਨੂੰ ਕਰ ਰਿਹਾ ਹੈ।”