ਹਲਕਾ ਫੁਲਕਾ

ਪਤਨੀ (ਪਤੀ ਨੂੰ), ‘‘ਮੈਂ ਕਿਹਾ ਜੀ ਸੁਣਦੇ ਹੋ? ਮਿਰਚਾਂ ਕਿਸ ਮੌਸਮ ਵਿੱਚ ਲੱਗਦੀਆਂ ਹਨ?”

ਪਤੀ, ‘‘ਇਸ ਦਾ ਕੋਈ ਖਾਸ ਮੌਸਮ ਨਹੀਂ ਹੁੰਦਾ, ਜਦੋਂ ਵੀ ਸੱਚ ਬੋਲੋ, ਲੱਗ ਜਾਂਦੀਆਂ ਹਨ।”
********
ਅਧਿਆਪਕ (ਵਿਦਿਆਰਥੀ ਨੂੰ), ‘ਜੇ ਤੈਨੂੰ ਰਸਤੇ ਵਿੱਚ 10 ਤੇ 5 ਰੁਪਏ ਦਾ ਨੋਟ ਮਿਲੇ ਤਾਂ ਤੂੰ ਕਿਹੜਾ ਚੁੱਕੇਂਗਾ?’
ਵਿਦਿਆਰਥੀ, ‘‘10 ਰੁਪਏ ਦਾ।”
ਅਧਿਆਪਕ, ‘‘ਤੂੰ ਆਪਣੇ ਪਿਤਾ ਜੀ ਤੋਂ ਬਿਲਕੁਲ ਵੱਖਰਾ ਏਂ। ਉਹ ਹੁੰਦੇ ਤਾਂ ਦੋਵੇਂ ਹੀ ਚੁੱਕੇ ਲੈਂਦੇ।”
********
ਲੜਕੇ ਨੇ ਤਿੰਨ ਦਿਨ ਬਾਅਦ ਆਪਣੀ ਗਰਲ ਫਰੈਂਡ ਨਾਲ ਡੇਟ ‘ਤੇ ਜਾਣਾ ਸੀ।
ਉਹ ਜਿਮ ਪਹੁੰਚਿਆ ਅਤੇ ਟ੍ਰੇਨਰ ਨੂੰ ਬੋਲਿਆ, ‘ਮੈਂ ਆਪਣੀ ਗਰਲ ਫ੍ਰੈਂਡ ਨੂੰ ਇੰਪ੍ਰੈਂਸ ਕਰਨਾ ਚਾਹੁੰਦਾ ਹਾਂ। ਇਥੋਂ ਦੀਆਂ ਸਾਰੀਆਂ ਮਸ਼ੀਨਾਂ ਵਿੱਚੋਂ ਕਿਹੜੀ ਇਸਤੇਮਾਲ ਕਰਾਂ?’
ਜਿਮ ਟ੍ਰੇਨਰ, ‘ਇਥੋਂ ਦੀਆਂ ਮਸ਼ੀਨਾਂ ਨਾਲ ਕੁਝ ਨਹੀਂ ਹੋਵੇਗਾ, ਜਿਮ ਦੇ ਬਾਹਰ ਏ ਟੀ ਐਮ ਮਸ਼ੀਨ ਲੱਗੀ ਹੈ, ਉਸ ਦਾ ਇਸਤੇਮਾਲ ਕਰ।’