ਹਲਕਾ ਫੁਲਕਾ

ਇੱਕ ਵਿਅਕਤੀ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਜਦੋਂ ਡਾਕਟਰ ਬੇਹੋਸ਼ੀ ਦਾ ਇੰਜੈਕਸ਼ਨ ਲਗਾਉਣ ਲੱਗਾ ਤਾਂ ਉਸੇ ਵੇਲੇ ਵਿਅਕਤੀ ਬੋਲ ਪਿਆ, ”ਡਾਕਟਰ ਸਾਹਿਬ, ਜ਼ਰਾ ਰੁਕੋ।”
ਡਾਕਟਰ ਸਾਹਿਬ ਰੁਕ ਗਏ। ਵਿਅਕਤੀ ਨੇ ਜੇਬ ‘ਚੋਂ ਆਪਣਾ ਪਰਸ ਕੱਢਿਆ।
ਇਹ ਦੇਖ ਕੇ ਡਾਕਟਰ ਸਾਹਿਬ ਕਹਿਣ ਲੱਗੇ, ”ਓ ਭਰਾਵਾ, ਫੀਸ ਦੀ ਅਜੇ ਕੀ ਲੋੜ ਹੈ, ਬਾਅਦ ਵਿੱਚ ਲੈ ਲਵਾਂਗੇ?”
ਮਰੀਜ਼, ”ਮੈਨੂੰ ਫੀਸ ਦੇਣ ਦੀ ਕਾਹਲੀ ਨਹੀਂ ਹੈ, ਮੈਂ ਤਾਂ ਆਪਣੇ ਰੁਪਏ ਗਿਣ ਰਿਹਾ ਹਾਂ।”
********
ਇੱਕ ਵਿਅਕਤੀ, ”ਛੋਟੀਆਂ-ਛੋਟੀਆਂ ਤਸਵੀਰਾਂ ਦੇਖ ਕੇ ਮੈਨੂੰ ਬੜਾ ਗੁੱਸਾ ਆਉਂਦਾ ਹੈ। ਵੱਡੀਆਂ-ਵੱਡੀਆਂ ਤਸਵੀਰਾਂ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ।”
ਦੂਸਰਾ ਵਿਅਕਤੀ, ”ਮੇਰੇ ਖਿਆਲ Ḕਚ ਤੁਸੀਂ ਕਲਾ ਸਮੀਖਿਅਕ ਹੋ?”
ਜਵਾਬ ਮਿਲਿਆ, ”ਜੀ ਨਹੀਂ, ਮੈਂ ਤਾਂ ਫੋਟੋਆਂ ਨੂੰ ਫ੍ਰੇਮ ਕਰਦਾ ਹਾਂ।”
********
ਇੱਕ ਵਾਰ ਇੱਕ ਸ਼ਰਾਬੀ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ। ਘਰ ਜਾਣ ਵੇਲੇ ਉਹ ਇੱਕ ਪੈਰ ਸੜਕ ‘ਤੇ ਅਤੇ ਇੱਕ ਪੈਰ ਫੁੱਟਪਾਥ ‘ਤੇ ਰੱਖ ਕੇ ਚੱਲ ਰਿਹਾ ਸੀ। ਇੱਕ ਸਿਪਾਹੀ ਦੀ ਨਜ਼ਰ ਉਸ ‘ਤੇ ਪਈ।
ਉਹ ਉਸ ਸ਼ਰਾਬੀ ਨੂੰ ਝਿੜਕਦੇ ਹੋਏ ਕਹਿਣ ਲੱਗਾ, ”ਤੂੰ ਸ਼ਰਾਬ ਪੀਤੀ ਹੋਈ ਹੈ।”
ਸ਼ਰਾਬੀ ਇਕਦਮ ਖੜ੍ਹਾ ਹੋ ਗਿਆ ਅਤੇ ਸਿਪਾਹੀ ਨੂੰ ਕਹਿਣ ਲੱਗਾ, ”ਧੰਨਵਾਦ, ਚੰਗਾ ਕੀਤਾ, ਮੈਨੂੰ ਦੱਸ ਦਿੱਤਾ ਕਿ ਮੈਂ ਸ਼ਰਾਬ ਪੀਤੀ ਹੋਈ ਹੈ, ਨਹੀਂ ਤਾਂ ਮੈਂ ਤਾਂ ਆਪਣੇ ਆਪ ਨੂੰ ਲੰਗੜਾ ਸਮਝ ਰਿਹਾ ਸੀ।”