ਹਲਕਾ ਫੁਲਕਾ

ਮਰੀਜ਼ (ਡਾਕਟਰ ਨੂੰ), ”ਮੈਨੂੰ ਹਰ ਚੀਜ਼ ਦੋ-ਦੋ ਦਿਖਾਈ ਦਿੰਦੀ ਹੈ, ਕੋਈ ਇਲਾਜ ਦੱਸੋ।”
ਡਾਕਟਰ, ”ਠੀਕ ਹੈ, ਪਰ ਤੁਸੀਂ ਸਾਰੇ ਇੱਕ-ਇੱਕ ਕਰ ਕੇ ਆਓ। ਚਾਰੇ ਇਕੱਠੇ ਕਿਉਂ ਆ ਗਏ।”
********
ਡਾਕਟਰ, ”ਕੀ? ਤੂੰ ਕਹਿਨੈ ਕਿ ਪੰਜ ਮਹੀਨੇ ਪਹਿਲਾਂ ਤੂੰ ਚਾਂਦੀ ਦੇ ਦੋ ਸਿੱਕੇ ਨਿਗਲ ਲਏ ਸਨ ਅਤੇ ਹੁਣ ਉਨ੍ਹਾਂ ਨੂੰ ਕਢਵਾਉਣ ਆਇਆ ਹੈਂ?”
ਮਰੀਜ਼, ”ਜੀ ਹੁਣ ਤੱਕ ਮੈਨੂੰ ਪੈਸਿਆਂ ਦੀ ਲੋੜ ਹੀ ਨਹੀਂ ਪਈ ਸੀ।”
********
ਮਾਂ (ਛੋਟੀ ਬੱਚੀ ਨੂੰ), ”ਓਏ ਤੇਰੇ ਭਰਾ ਨੂੰ ਸਕੂਲ ਤੋਂ ਛੁੱਟੀਆਂ ਮਿਲਣ Ḕਤੇ ਤੂੰ ਕਿਉਂ ਰੋ ਰਹੀ ਹੈਂ?”
ਬੱਚੀ, ”ਜੇ ਮੈਂ ਵੀ ਸਕੂਲ ਜਾਂਦੀ ਹੁੰਦੀ ਤਾਂ ਮੈਨੂੰ ਵੀ ਛੁੱਟੀਆਂ ਮਿਲਦੀਆਂ।”
********