ਹਲਕਾ ਫੁਲਕਾ

ਰਮਨ ਦੇ ਘਰ ਉਸ ਦਾ ਵਿਦੇਸ਼ੀ ਦੋਸਤ ਆਇਆ ਅਤੇ ਦਰਵਾਜ਼ੇ Ḕਤੇ ਨਿੰਬੂ-ਮਿਰਚ ਲਟਕੇ ਦੇਖ ਕੇ ਚਕਰਾ ਗਿਆ, ਉਸ ਨੇ ਪੁੱਛਿਆ, ”ਇਹ ਕੀ ਹੈ?”
ਰਮਨ, ”ਇਹ ਐਂਟੀ ਵਾਇਰਸ ਹੈ, ਮੇਡ ਇਨ ਇੰਡੀਆ।”
********
ਮੋਹਣ ਦੇ ਸਿਰ Ḕਤੇ ਸੱਟ ਲੱਗ ਗਈ। ਉਹ ਹਸਪਤਾਲ ਗਿਆ, ਨਰਸ ਕਹਿਣ ਲੱਗੀ, ‘ਟਾਂਕੇ ਲੱਗਣਗੇ।’
ਮੋਹਣ ਬੋਲਿਆ, ‘ਕਿੰਨਾ ਖਰਚਾ ਆਵੇਗਾ?’
ਨਰਸ, ‘700 ਰੁਪਏ ਲੱਗਣਗੇ?’
ਮੋਹਣ, ‘ਮੈਂ ਟਾਂਕੇ ਲਵਾਉਣੇ ਹਨ, ਕੋਈ ਕਢਾਈ ਨਹੀਂ ਕਰਵਾਉਣੀ।’
********
ਲੜਕਾ, ”ਮੈਂ ਤੈਨੂੰ ਬੰਗਲਾ ਦਿਵਾਵਾਂਗਾ, ਕਾਰ ਦਿਵਾਵਾਂਗਾ, ਗੋਲਡ ਦਾ ਢੇਰ ਲਾ ਦੇਵਾਂਗਾ।”
ਲੜਕੀ, ”ਚੰਗਾ ਇਹ ਦੱਸੋ, ਸ਼ਾਮ ਨੂੰ ਪਾਰਕ ਵਿੱਚ ਆਓਗੇ ਨਾ?”
ਲੜਕਾ, ”ਹਾਂ, ਜੇ ਦੋਸਤ ਨੇ ਬਾਈਕ ਉਧਾਰ ਦੇ ਦਿੱਤੀ ਤਾਂ।”