ਹਲਕਾ ਫੁਲਕਾ

ਅਧਿਆਪਕ, ”ਚੰਦਰਮਾ ‘ਤੇ ਪਹਿਲਾ ਕਦਮ ਕਿਸ ਨੇ ਰੱਖਿਆ?”
ਮਨੋਜ, ”ਨੀਲ ਆਰਮਸਟ੍ਰਾਂਗ ਨੇ।”
ਅਧਿਆਪਕ, ”…ਅਤੇ ਦੂਸਰਾ?”
ਮਨੋਜ, ”ਦੂਸਰਾ ਵੀ ਉਸੇ ਨੇ ਰੱਖਿਆ ਹੋਵੇਗਾ, ਲੰਗੜੀ ਲੱਤ ਖੇਡਣ ਥੋੜ੍ਹਾ ਗਿਆ ਹੋਵੇਗਾ।”
********
ਜੱਜ, ”ਤੂੰ ਪੁਲਸ ਅਫਸਰ ਦੀ ਜੇਬ ਵਿੱਚ ਮਾਚਿਸ ਦੀ ਬਲਦੀ ਹੋਈ ਤੀਲੀ ਕਿਉਂ ਰੱਖੀ?”
ਸੋਨੂੰ, ”ਉਸ ਨੇ ਹੀ ਕਿਹਾ ਸੀ ਕਿ ਜ਼ਮਾਨਤ ਕਰਵਾਉਣੀ ਹੈ ਤਾਂ ਪਹਿਲਾਂ ਜੇਬ ਗਰਮ ਕਰ।”
********
ਸੋਨੂੰ ਖਾਲੀ ਪੇਪਰ ਨੂੰ ਵਾਰ-ਵਾਰ ਚੁੰਮ ਰਿਹਾ ਸੀ।
ਅਸ਼ੋਕ, ”ਇਹ ਕੀ ਹੈ?”
ਸੋਨੂੰ, ”ਲਵ ਲੈਟਰ ਹੈ।”
ਅਸ਼ੋਕ, ”…ਪਰ ਇਹ ਤਾਂ ਖਾਲੀ ਹੈ?”
ਸੋਨੂੰ, ”ਅੱਜਕੱਲ੍ਹ ਬੋਲਚਾਲ ਬੰਦ ਹੈ।”